Meanings of Punjabi words starting from ਸ

ਵਿ- ਸਿਤ ਅਤੇ ਅਸਿਤ. ਚਿੱਟਾ ਅਰ ਕਾਲਾ. ਸ਼੍ਵੇਤ ਅਸ਼੍ਵੇਤ. "ਸਿਤਾਸੇਤ ਛਤ੍ਰੰ." (ਵਿਚਿਤ੍ਰ) "ਸੁੰਦਰ ਸਮਸ ਸਿਤਾਸਿਤ ਸੋਹੈ." (ਨਾਪ੍ਰ) ਕਰੜ ਬਰੜੀ ਦਾੜ੍ਹੀ.


ਫ਼ਾ. [ستادہ] ਵਿ- ਖੜਾ. ਖਲੋਤਾ. ਇਸ ਦਾ ਮਸਦਰ ਸਿਤਾਦਨ (ਖੜੇ ਹੋਣਾ) ਹੈ.


ਫ਼ਾ. ਲਵੇ. ਲਊਗਾ. ਲੈਂਦਾ ਹੈ. ਇਸ ਦਾ ਮੂਲ ਸਿਤਾਂਦਨ ਹੈ.


ਸੰਗ੍ਯਾ- ਸ਼੍ਵੇਤ- ਆਭਾ. ਸੂਰਜ। ੨. ਇੰਦ੍ਰ ਦਾ ਘੋੜਾ.


ਫ਼ਾ. [شتاب] ਸ਼ਿਤਾਬ. ਕ੍ਰਿ. ਵਿ- ਸ਼ੀਘ੍ਰ. ਛੇਤੀ. "ਚਲਹੁ ਸਿਤਾਬ ਦੀਵਾਨ ਬੁਲਾਇਆ." (ਸੂਹੀ ਕਬੀਰ) "ਮਾਤੁਰ ਸਿਤਾਬ ਧਾਈ." (ਰਾਮਾਵ)


ਸੰਗ੍ਯਾ- ਸਿ (ਤਿੰਨ) ਤਾਰ ਦਾ ਬਾਜਾ, ਜਿਸ ਦੇ ਲੋਹੇ ਦੀ ਤਾਰ ਬਜਾਉਣ ਲਈ ਮੱਧਮ ਸੁਰ ਦੀ ਅਤੇ ਦੋ ਪਿੱਤਲ ਦੀਆਂ ਤਾਰਾਂ ਸੜਜ ਸ੍ਵਰ ਦੀਆਂ ਹੁੰਦੀਆਂ ਹਨ.¹ ਹੁਣ ਇਸ ਦਾ ਨਾਉਂ ਮੱਧਮ ਹੈ ਅਰ ਪੰਜ ਤਾਰਾਂ ਹੁੰਦੀਆਂ ਹਨ. ਕਈਆਂ ਦੇ ਏਦੂੰ ਵੱਧ ਭੀ ਹੁੰਦੀਆਂ ਹਨ.


ਫ਼ਾ. [ستارہ] ਸੰਗ੍ਯਾ- ਨਛਤ੍ਰ. ਤਾਰਾ। ੨. ਭਾਵ- ਭਾਗ. ਨਸੀਬ। ੩. ਚਾਂਦੀ ਜਾਂ ਸੋਨੇ ਦੇ ਪਤ੍ਰ ਦੀ ਛੋਟੀ ਗੋਲ ਟੁਕੜੀ, ਜੋ ਸਲਮੇ ਨਾਲ ਵਸਤ੍ਰਾਂ ਤੇ ਜੜੀ ਜਾਂਦੀ ਹੈ.


ਫ਼ਾ. [ستاندن] ਕ੍ਰਿ- ਲੈਣਾ. ਗ੍ਰਹਣ ਕਰਨਾ.