Meanings of Punjabi words starting from ਬ

ਕ੍ਰਿ- ਬੂ ਸਹਿਤ ਹੋਣਆ. ਸੁਗੰਧਿਤ ਹੋਣਾ. "ਬਾਸੂ ਬਿਰਖ ਬੁਹਾਇ." (ਭਾਗੁ) ਬਹੁਕਰ (ਝਾੜੂ) ਦੇਣ ਦੀ ਕ੍ਰਿਯਾ. ਸੰਬਰਨਾ. "ਕਾਤਰਤਾ ਕਤਵਾਰ ਬੁਹਾਰੈ." (ਕ੍ਰਿਸਨਾਵ) ਕਾਇਰਤਾਰੂਪ ਕੂੜਾ ਸੰਬਰੋ.


ਸੰਗ੍ਯਾ- ਬਹੁਕਰ. ਝਾੜੂ. ਮਾਰ੍‍ਜਨੀ.


ਬੂ ਹੋਈਆ. ਸੁਗੰਧਿਤ ਭਇਆ. "ਹਿਰਡ ਪਲਾਸ ਸੰਗਿ ਹਰਿ ਬੁਹੀਆ." (ਬਿਲਾ ਅਃ ਮਃ ੪) ਹਰਿ (ਚੰਦਨ) ਨਾਲ ਸੁਗੰਧਿਤ ਹੋਏ. ਹਰਿ ਸ਼ਬਦ ਵਿੱਚ ਸ਼ਲੇਸ ਹੈ.