Meanings of Punjabi words starting from ਅ

ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)


ਵਿ- ਅਵਤਾਰ ਧਾਰਨ ਵਾਲਾ। ੨. ਉਤਰਨ ਵਾਲਾ। ੩. ਅਵਤਾਰ ਧਾਰਨ ਵਿੱਚ. "ਕਿਸਨੁ ਸਦਾ ਅਵਤਾਰੀ ਰੂਧਾ." (ਵਡ ਮਃ ੩)


ਵਿ- ਅਵਤਾਰ- ਈਸ਼- ਅਵਤਾਰ. ਅਵਤਾਰਾਂ ਸਿਰ ਅਵਤਾਰ. "ਅਵਤਾਰੀਸਵਤਾਰ ਧਰਾ ਕੇ ਭਾਰ ਉਤਾਰਣ." (ਕਲਕੀ)


ਸੰ. ਸੰਗ੍ਯਾ- ਭੂਸਣ. ਗਹਿਣਾ। ੨. ਮੁਕੁਟ. ਤਾਜ। ੩. ਦੁਲਹਾ. ਲਾੜਾ। ੪. ਰਾਜਾ। ੫. ਪਹਾੜ ਦਾ ਟਿੱਲਾ। ੬. ਮੰਦਿਰ ਦਾ ਕਲਸ.


ਦੇਖੋ. ਅਵਦ੍ਯ। ੨. ਵਿ- ਅਕਥ੍ਯ. ਜੋ ਬਿਆਨ ਨਾ ਹੋ ਸਕੇ.


ਸੰ. ਵਿ- ਚਿੱਟਾ ਉੱਜਲ। ੨. ਨਿਰਮਲ. ਸਾਫ। ੩. ਸੁੰਦਰ। ੪. ਉੱਤਮ ਸ਼੍ਰੇਸ੍ਠ "ਬਸਹਿ ਵਿਪ੍ਰ ਇਕ ਤਹਿ ਅਵਦਾਤ." (ਗੁਪ੍ਰਸੂ)


ਸੰ. ਸੰਗ੍ਯਾ- ਨੇਕ ਕੰਮ. ਸੁਕਰਮ। ੨. ਚੰਗਾ ਚਾਲਚਲਨ। ੩. ਖੰਡਨ. ਤੋੜਨਾ.