Meanings of Punjabi words starting from ਕ

[قُدرت] ਕ਼ੁਦਰਤ. ਸੰਗ੍ਯਾ- ਤ਼ਾਕ਼ਤ. ਸ਼ਕਤਿ. "ਕੁਦਰਤਿ ਕਉਣ ਹਮਾਰੀ?" (ਬਸੰ ਅਃ ਮਃ ੧) ੨. ਮਾਇਆ. ਕਰਤਾਰ ਦੀ ਰਚਨਾਸ਼ਕਤਿ. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ." (ਵਾਰ ਆਸਾ) "ਕੁਦਰਤਿ ਪਾਤਾਲੀ ਆਕਾਸੀ." (ਵਾਰ ਆਸਾ)


ਵਿ- ਕ਼ੁਦਰਤ ਵਾਲਾ. ਕ਼ਾਦਿਰ। ੨. ਕ਼ੁਦਰਤ ਨਾਲ. ਕ਼ੁਦਰਤ ਦ੍ਵਾਰਾ. "ਸਿਨਾਖਤੁ ਕੁਦਰਤੀ." (ਵਾਰ ਮਾਝ ਮਃ ੧) ੩. ਕੁਦਰਤ ਨਾਲ ਹੈ ਜਿਸ ਦਾ ਸੰਬੰਧ. ਪ੍ਰਾਕ੍ਰਿਤ. "ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ." (ਵਾਰ ਰਾਮ ੩)


ਸੰਗ੍ਯਾ- ਬੁਰੀ ਨਜਰ. ਬਦਨਜਰ। ੨. ਕ੍ਰੋਧਦ੍ਰਿਸ੍ਟਿ। ੩. ਵਿ- ਕੁ (ਜਿਮੀਨ) ਵੱਲ ਨਜਰ ਰੱਖਣ ਵਾਲਾ. ਭੁਇਝਾਕਣਾ.


ਦੇਖੋ, ਕੁਦਰਤ.