Meanings of Punjabi words starting from ਬ

ਸੰਗ੍ਯਾ- ਉਂਜਲ. ਅੰਜਲਿ. ਬੁੱਕ. "ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕ ਭਰੀ." (ਸ. ਫਰੀਦ) ਤਿਲਾਂ ਤੋਂ ਭਾਵ ਸ੍ਵਾਸ ਹੈ। ੨. ਦੇਖੋ, ਬੁਕਣਾ.


ਦੇਖੋ, ਬੁਗਚਾ. "ਸਭ ਸੂਰਨ ਕੇ ਸੀਸ ਸਗਲ ਬੁਕਚਾ ਦਏ." (ਚਰਿਤ੍ਰ ੧੭੬)


ਸੰ. ਬੁੱਕ (वुकक. ) ਧਾ- ਕੁੱਤੇ ਵਾਂਙ ਬੋਲਣਾ, ਦੁੱਖ ਦੇਣਾ। ੨. ਸੰ. ਬੁੱਕਨ. ਸੰਗ੍ਯਾ- ਕੁੱਤੇ ਆਦਿ ਦੇ ਬੋਲਣ ਦਾ ਸ਼ਬਦ। ੩. ਸਿੰਘ ਦੀ ਗਰਜ ਲਈ ਭੀ ਕਵੀ ਇਹ ਸ਼ਬਦ ਵਰਤ ਲੈਂਦੇ ਹਨ, ਜਿਵੇਂ- "ਸਿੰਘ ਬੁਕੈ ਮਿਰਗਾਵਲੀ ਭੰਨੀ ਜਾਇ." (ਭਾਗੁ)


ਸੰਗ੍ਯਾ- ਚੂਰਣ. ਬੁਰਾਦਾ। ੨. ਆਟਾ


ਸੰਗ੍ਯਾ- ਕਿਸੇ ਵਸ੍ਤ ਨੂੰ ਪੀਹਕੇ ਬੁਕਣੀ (ਚੂਰਣ) ਬਣਾਉਣ ਵਾਲਾ। ੨. ਲੋਹੇ ਦੀ ਰੇਤੀ ਨਾਲ ਧਾਤੁ ਨੂੰ ਰੇਤਣ ਵਾਲਾ.