Meanings of Punjabi words starting from ਪ

ਸੰ. ਕ੍ਰਿ. ਵਿ- ਪੁਨਃ ਅਪਿ. ਫਿਰ ਭੀ। ੨. ਫਿਰ ਕਦੀ. "ਪੁਨਰਪਿ ਜਨਮ ਨ ਆਹੀ." (ਗਉ ਮਃ ੩) "ਪੁਨਰਪਿ ਗਰਭਿ ਨ ਪਾਵਨਾ." (ਮਾਰੂ ਅਃ ਮਃ ੫)


ਸੰ. ਪੁਨਰ੍‍ਭਵ. ਸੰਗ੍ਯਾ- ਫੇਰ ਜਨਮ. ਦੇਹ ਤ੍ਯਾਗ ਪਿੱਛੋਂ ਫੇਰ ਜਨਮ ਧਾਰਣ। ੨. ਨੌਂਹ. ਨਾਖ਼ੂਨ, ਜੋ ਕੱਟਣ ਪਿੱਛੋਂ ਫੇਰ ਪੈਦਾ ਹੋ ਜਾਂਦੇ ਹਨ.


ਸੰ. ਸੰਗ੍ਯਾ- ਨਖ (ਨਾਖ਼ੂਨ), ਜੋ ਕੱਟਣ ਪਿੱਛੋਂ ਫੇਰ ਜੰਮ ਪੈਂਦੇ ਹਨ. "ਦਿਪਹਿਂ ਪੁਨਰਭੂ ਮਾਣਿਕ ਜੈਸੇ." (ਗੁਪ੍ਰਸੂ) ੨. ਹਿੰਦੂਮਤ ਦੇ ਧਰਮ ਗ੍ਰੰਥਾਂ ਅਨੁਸਾਰ ਉਹ ਇਸਤ੍ਰੀ, ਜਿਸ ਦਾ ਪਤੀ ਨਾਲ ਦੂਜੀ ਵਾਰ ਵਿਆਹ ਹੋਵੇ। ੩. ਉਹ ਇਸਤ੍ਰੀ, ਜਿਸ ਦਾ ਵਿਧਵਾ ਹੋਣ ਪੁਰ ਵਿਆਹ ਕੀਤਾ ਜਾਵੇ। ੪. ਉਹ ਇਸਤ੍ਰੀ, ਜਿਸ ਦਾ ਵਿਧਵਾ ਹੋਣ ਪੁਰ ਚਾਲ ਚਲਨ ਵਿਗੜ ਗਿਆ ਹੈ, ਪਰ ਉਸ ਨੂੰ ਨੇਕ ਬਣਾਉਣ ਲਈ ਵਿਆਹ ਕਰ ਦਿੱਤਾ ਜਾਵੇ.¹