Meanings of Punjabi words starting from ਸ

ਮੰਡੀ ਦਾ ਰਾਜਾ, ਜੋ ਸਨ ੧੬੮੬ ਵਿੱਚ ਗੱਦੀ ਤੇ ਬੈਠਾ ਅਰ ਸਨ ੧੭੨੯ ਵਿੱਚ ਮੋਇਆ. ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ. ਬੰਦਾ ਬਹਾਦੁਰ ਨੂੰ ਭੀ ਇਹ ਪ੍ਰੇਮ ਨਾਲ ਮਿਲਦਾ ਰਿਹਾ ਹੈ. ਦੇਖੋ, ਮੰਡੀ.


ਸੰ. सिद्घान्त कौमुदी. ਸਿੱਧਾਂਤ ਕੌਮੁਦੀ ਵਯਾਕਰਣ ਦਾ ਇੱਕ ਪ੍ਰਸਿੱਧ ਗ੍ਰੰਥ. "ਕਹੂੰ ਸਿੱਧਕਾ ਚੰਦ੍ਰਿਕਾ ਮਾਰਸੁਤੀਅੰ" (ਗ੍ਯਾਨ) ੨. ਸਿੱਧਾਂਤ, ਚੰਦ੍ਰਿਕਾ ਅਤੇ ਸਾਰਸ੍ਵਤ.


ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ.


ਦੇਖੋ, ਚਉਰਾਸੀ ਸਿੱਧ.


ਦੇਖੋ, ਰੋਹਲਾ ੨.


ਸੰਗ੍ਯਾ- ਸੂਤ੍ਰਧਾਵਿਤ੍ਰੀ (धावितृ ). ਆਪਣੇ ਮੂੰਹ ਤੋਂ ਕੱਢੇ ਹੋਏ ਸੂਤ ਉੱਤੇ ਦੌੜਨ ਵਾਲੀ ਮਕੜੀ. "ਸੂਤ ਸਿਧਨ ਕੀ ਭਾਂਤ ਬਢਾਯੋ." (ਚਰਿਤ੍ਰ ੮੦)


ਦੇਖੋ, ਥਨੇਸਰ.