Meanings of Punjabi words starting from ਪ

ਪਤਿ ਮਰਨ ਪੁਰ ਇਸਤ੍ਰੀ ਦਾ, ਅਤੇ ਇਸਤ੍ਰੀ ਮਰਨ ਪੁਰ ਪਤਿ ਦਾ ਦੂਜੀ ਵਾਰ ਵਿਆਹ. ਹਿੰਦੂਮਤ ਦੇ ਧਰਮਸ਼ਾਸਤ੍ਰਾਂ ਵਿੱਚ ਵਿਧਵਾ ਵਿਵਾਹ ਦੀ ਆਗ੍ਯਾ ਅਤੇ ਨਿਸੇਧ ਦੇ ਵਾਕ ਦੇਖੇ ਜਾਂਦੇ ਹਨ.¹ ਅਰ ਬਹੁਤ ਜਾਤਾਂ ਵਿਧਵਾਵਿਵਾਹ ਦੇ ਵਿਰੁੱਧ ਹਨ. ਸਿੱਖ ਧਰਮ ਵਿੱਚ ਪੁਨਰਵਿਵਾਹ ਦੀ ਪੂਰੀ ਆਗ੍ਯਾ ਹੈ. ਦੇਖੋ, ਅਪਰਸੰਯੋਗ.


ਸੰਗ੍ਯਾ- ਫੇਰ ਆਉਣ ਦੀ ਕ੍ਰਿਯਾ. ਫਿਰ ਆਵਰ੍‍ਤ (ਮੁੜਨਾ). ੨. ਦੇਹ ਤ੍ਯਾਗਕੇ ਦੂਜੇ ਸ਼ਰੀਰ ਵਿੱਚ ਫੇਰ ਆਉਣਾ. ਪੁਨਰਜਨਮ. "ਪੁਨਰਾਵਰਤ ਨਹੀਂ ਜਿਤੁ ਹੋਇ." (ਗੁਪ੍ਰਸੂ)


ਸੰ. पुनरावर्त्ति्न. ਵਿ- ਫੇਰ ਮੁੜਕੇ ਆਉਣ ਵਾਲਾ। ੨. ਪੁਨਰਜਨਮ ਧਾਰਨ ਵਾਲਾ.


ਸੰ. पुनरावृत्ति्. ਸੰਗ੍ਯਾ- ਫਿਰ ਮੁੜਕੇ ਆਉਣ ਦੀ ਕ੍ਰਿਯਾ। ੨. ਕੀਤੇ ਹੋਏ ਕੰਮ ਨੂੰ ਫਿਰ ਦੁਹਰਾਉਣਾ। ੩. ਪੜ੍ਹੇਹੋਏ ਪਾਠ ਦਾ ਫੇਰ ਵਿਚਾਰ ਕਰਨਾ. ਪੁਨਹ ਪੁਨਹ ਅਭ੍ਯਾਸ ਕਰਨਾ। ੪. ਇੱਕ ਦੇਹ ਨੂੰ ਛੱਡਕੇ ਦੂਜੀ ਵਿੱਚ ਆਉਣ ਦਾ ਭਾਵ.


ਸੰ. पुनरुक्त. ਪੁਨਃ (ਫਿਰ) ਉਕ੍ਤ (ਕਿਹਾ ਹੋਇਆ). ਦੁਬਾਰਾ ਕਿਹਾ ਹੋਇਆ ਵਾਕ.


ਪੁਨਰੁਕ੍ਤਿ- ਵਤ ਆਭਾਸ. (ਪਦਾਂ ਵਿੱਚ ਪੁਨਰੁਕ੍ਤਿ ਦੀ ਝਲਕ). ਇਹ ਸ਼ਬਦਾਲੰਕਾਰ ਹੈ. ਇਸ ਦਾ ਲੱਛਣ ਹੈ ਕਿ ਵਾਕ ਵਿੱਚ ਪੁਨਰੁਕ੍ਤਿ ਭਾਸੇ, ਪਰ ਵਾਸਤਵ ਵਿੱਚ ਪੁਨਰਕ੍ਤਿ ਨਾ ਹੋਵੇ.#ਭਾਸਤ ਹੈ ਪੁਨਰੁਕ੍ਤਿ ਸੋ. ਨਹਿ ਨਿਦਾਨ ਪੁਨਰੁਕ੍ਤਿ, ਵਦਾਭਾਸ ਪੁਨਰੁਕ੍ਤ ਸੋ, ਭੂਸਣ ਵਰਣਤ ਯੁਕ੍ਤਿ. (ਸ਼ਿਵਰਾਜ ਭੂਸਣ)#ਉਦਾਹਰਣ-#ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ.#(ਜਪੁ)#ਇਸ ਥਾਂ ਕੀਰਤਿ ਦਾ ਅਰਥ ਚਰਚਾ ਅਰ ਸ਼ੁਹਰਤ ਹੈ, ਇਸ ਲਈ ਪੁਨਰੁਕ੍ਤਿ ਨਹੀਂ.#ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ.#(ਅਨੰਦੁ)#ਇਸ ਤੁਕ ਵਿੱਚ ਸੰਸਾਰ ਪਦ ਕ੍ਸ਼੍‍ਣਭੰਗੁਰ ਬੋਧਕ ਹੈ, ਅਰਥਾਤ ਨਾਪਾਇਦਾਰ ਅਰਥ ਰਖਦਾ ਹੈ. ਵਿਸ਼੍ਵ ਸ਼ਬਦ ਦਾ ਅਰਥ ਤਮਾਮ ਭੀ ਹੈ.#ਖਟੁਕਰਮ ਕੁਲ ਸੰਜੁਕਤੁ ਹੈ ਹਰਿਭਗਤਿ ਹਿਰਦੈ ਨਾਹਿ,#ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ.#(ਕੇਦਾ ਰਵਿਦਾਸ)#ਇੱਥੇ ਸਮਾਨ ਪਦ ਦਾ ਅਰਥ ਹੈ ਸ- ਉਸ ਨੂੰ, ਮਾਨ ਜਾਣੋ.#ਜਲਜ ਕਮਲ ਕਰ ਸੋਭਿਤ ਤਾਲ.#ਇਸ ਤੁਕ ਵਿੱਚ ਕਮਲ ਦਾ ਅਰਥ ਜਲ ਹੈ, ਇਸ ਲਈ ਪੁਨਰੁਕ੍ਤਿ ਨਹੀਂ, ਪਰ ਉੱਪਰ ਲਿਖੇ ਸਭ ਵਾਕਾਂ ਵਿੱਚ ਪੁਨਰੁਕ੍ਤਿ ਦੀ ਝਲਕ ਭਾਸਦੀ ਹੈ.


ਸੰਗ੍ਯਾ- ਪੁਨਃ ਉਕ੍ਤਿ. ਕਹੇ ਹੋਏ ਵਾਕ ਨੂੰ ਫੇਰ ਕਹਿਣਾ. ਕਾਵ੍ਯ ਗ੍ਰੰਥਾਂ ਵਿੱਚ ਇਹ ਇੱਕ ਦੋਸ ਹੈ. ਦੇਖੋ, ਕਾਵ੍ਯਦੋਸ.


ਵ੍ਯ- ਭੇਰ. ਦੋਬਾਰਾ. ਤਿਸ ਪਿੱਛੋਂ. "ਪੁਨਿ ਦੈਤਰਾਜ ਵਚ ਭਾਖੇ." (ਸਲੋਹ)


ਸੰ. पुण्यात्मन. ਵਿ- ਪਵਿਤ੍ਰ ਮਨ ਵਾਲਾ। ੨. ਦਾਨ ਪੁੰਨ ਕਰਨ ਵਾਲਾ.