Meanings of Punjabi words starting from ਸ

ਜਿਲਾ ਲੁਦਿਆਨਾ ਵਿਚ ਜਗਰਾਵਾਂ ਤੋਂ ਤਿੰਨ ਕੋਹ ਪੂਰਵ ਇੱਕ ਪਿੰਡ. ਇਸ ਨੂੰ "ਸਿੱਧਵ ਢਾਹੇ ਦੇ" ਆਖਦੇ ਹਨ. ਛੀਵੇਂ ਸਤਿਗੁਰੂ ਜੀ ਨਾਨਕਮਤੇ ਨੂੰ ਜਾਂਦੇ ਹਏ ਇਸ ਥਾਂ ਠਹਿਰੇ ਹਨ. ਜਿਸ ਪਿੱਪਲ ਹੇਠ ਗੁਰੂ ਜੀ ਵਿਰਾਜੇ ਹਨ ਉਹ ਹੁਣ ਮੌਜੂਦ ਹੈ. ਰੇਲਵੇ ਸਟੇਸ਼ਨ ਜਗਰਾਉਂ ਤੋਂ ਇਹ ਪਿੰਡ ਕਰੀਬ ਤਿੰਨ ਮੀਲ ਈਸ਼ਾਨ ਵੱਲ ਹੈ.


ਵਿ- ਸਿੱਧ ਹੋਇਆ. ਸਾਬਤ ਹੋਇਆ. ਤਹਿਕੀਕ ਹੋਇਆ. "ਕੰਚਨ ਕਾਇਆ ਕੋਟ ਗੜ੍ਹ ਵਿਚਿ ਹਰਿ ਹਰਿ ਸਿਧਾ." (ਆਸਾ ਛੰਤ ਮਃ ੪) ੨. ਦੇਖੋ, ਸੀਧਾ.


ਸੰ. सिध ਸਿਧ੍‌ ਧਾਤੁ ਦਾ ਅਰਥ ਹੈ ਜਾਣਾ, ਚਲਨਾ, ਫਤੇ ਕਰਨਾ, ਉਪਦੇਸ਼ ਦੇਣਾ, ਸਿਖਾਉਣਾ. ਕ੍ਰਿ- ਗਮਨ ਕਰਨਾ. ਜਾਣਾ. ਕੂਚ ਕਰਨਾ. "ਸਭ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫)


ਦੇਖੋ, ਸਿਧਾਉਣਾ. ਵਿ- ਰਵਾਨਾ ਹੋਈ. ਗਈ। ੨. ਸਿਖਾਈ. ਪੜ੍ਹਾਈ। ੩. ਸੰਗ੍ਯਾ- ਸਿੱਧਤਾ. ਸਿੱਧਪੁਣਾ. ਸਿੱਧੀ. "ਜਾਕੀ ਸੇਵਾ ਦਸਅਸਟ ਸਿਧਾਈ." (ਆਸਾ ਮਃ ੫) ੪. ਸਿੱਧਾਪਨ. ਸੀਧਾਈ.


ਦੇਖੋ, ਸਿਧਾਉਣਾ। ੨. ਦੇਖੋ, ਸਿੱਧਾਸਨ.


ਸੰਗ੍ਯਾ- ਸਿੱਧ ਦਾ ਆਸਨ। ੨. ਯੋਗ ਸ਼ਾਸਤ੍ਰ ਅਨੁਸਾਰ ਬੈਠਣ ਦਾ ਅਨੇਕ ਪ੍ਰਕਾਰ। ੩. ਯੋਗ ਦਾ ਇੱਕ ਖਾਸ ਆਸਨ. ਦੇਖੋ, ਆਸਣ.


ਦੇਖੋ, ਸਿਧਾਉਣਾ। ੨. ਸਿੱਧਿ ਦਾ ਬਹੁ ਵਚਨ "ਸਭ ਨਿਧਾਨ ਦਸ ਅਸਟ ਸਿਧਾਨ." (ਸੋਦਰੁ)