Meanings of Punjabi words starting from ਸ

ਦੇਖੋ, ਸਿਧਾਉਣਾ। ੨. ਵਿ- ਸਿਖਾਇਆ. ਪੜ੍ਹਾਇਆ. "ਹਾਥ ਗੁਰੁ ਗੋਬਿੰਦ ਕੇ ਬੇਸਰਾ ਸਿਧਾਯੋ ਨਾਨ੍ਹੋ." (ਕਵਿ ੫੨) ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਤੇ ਛੋਟਾ ਬੇਸਰਾ (ਸ਼ਿਕਾਰੀ ਪੰਛੀ) ਸ਼ਿਕਾਰ ਕਰਨ ਸਿਖਾਇਆ ਹੋਇਆ। ੩. ਰਵਾਨਾ ਹੋਇਆ.


ਦੇਖੋ, ਸਧਾਰ ੨.


ਸੰ. सिन्द्घार्थ ਸਿੱਧ ਹੋ ਗਿਆ ਹੈ ਜਿਸ ਦਾ ਅਰਥ (ਮਤਲਬ). ੨. ਬੁੱਧ ਭਗਵਾਨ ਦਾ ਨਾਉਂ. ਦੇਖੋ, ਬੁੱਧ। ੩. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ.


ਸਿਧ੍‌ ਧਾਤੁ ਦਾ ਅਰਥ ਜਾਣਾ, ਗਮਨ ਕਰਨਾ ਹੈ. ਕ੍ਰਿ- ਗਮਨ ਕਰਨਾ. ਕੂਚ ਕਰਨਾ. ਯਾਤ੍ਰਾ ਲਈ ਤੁਰਨਾ.


ਦੇਖੋ, ਸਿਧਾਉਣਾ.


ਸੰਗ੍ਯਾ- ਤੰਤ੍ਰਸ਼ਾਸਤ੍ਰ ਦਾ ਮੰਨਿਆ ਹੋਇਆ ਇੱਕ ਅਜੇਹਾ ਸੁਰਮਾ, ਜਿਸ ਦੇ ਅੱਖੀਂ ਪਾਉਣ ਤੋਂ ਜਮੀਨ ਵਿੱਚ ਦੱਬੇ ਪਦਾਰਥ ਨਜ਼ਰ ਪੈਂਦੇ ਹਨ.


ਸੰ. सिद्घान्त. ਸਿੱਧਾਂਤ. ਸੰਗ੍ਯਾ- ਅੰਤ ਨੂੰ ਸਿੱਧ ਹੋਈ ਬਾਤ. ਸਹੀ ਨਤੀਜਾ। ੨. ਭਾਵ- ਮਕਸਦ. ਤਾਤਪਰਯ.