Meanings of Punjabi words starting from ਅ

ਸੰਗ੍ਯਾ- ਅਪਵਿਤ੍ਰਤਾ। ੨. ਭੁੱਲ.


ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਅਸ਼੍ਵਿਨੀ ਨਛਤ੍ਰ ਹੁੰਦਾ ਹੈ.


ਆਸ਼੍ਵਿਨ (ਅੱਸੂ) ਵਿੱਚ. ਅੱਸੂ ਮੇ. "ਅਸੁਨਿ ਆਉ ਪਿਰਾ! ਸਾ ਧਨ ਝੂਰਿ ਮੁਈ." (ਬਾਰਾਮਾਹ ਤੁਖਾਰੀ)


ਸੰਗ੍ਯਾ- ਅਸ਼੍ਵ (ਘੋੜਿਆਂ) ਵਾਲੀ ਸੈਨਾ. ਅਸ਼੍ਵਸੈਨਾ. ਰਸਾਲਾ. (ਸਨਾਮਾ)


ਦੇਖੋ, ਅਸ਼੍ਵਿਨੀ ਕੁਮਾਰ. "ਅਸੁਨੀ ਕੁਮਾਰ ਕੇਤੇ ਅੰਸਾਅਵਤਾਰ ਕੇਤੇ." (ਅਕਾਲ)


ਸੰਗ੍ਯਾ- ਅਸ਼੍ਵ (ਉਚੈਃ ਸ਼੍ਰਵਾ ਘੋੜੇ) ਦਾ ਸ੍ਵਾਮੀ ਸੂਰਜ। ੨. ਅਸੁ (ਪ੍ਰਾਣ) ਪਤਿ. ਜੀਵਾਤਮਾ। ੩. ਪਾਰਬ੍ਰਹਮ.


ਵਿ- ਵਾਯੁਵੇਗੀ ਅਸ਼੍ਵ. ਹਵਾ ਤੁੱਲ ਤੇਜ਼ ਚਾਲ ਵਾਲਾ ਘੋੜਾ. "ਅਸੁਪਵਨ ਹਸਤਿ ਅਸਵਾਰੀ." (ਗਉ ਮਃ ੫)


ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ.