ਸੰ. ਆਢ੍ਯ. ਵਿ- ਪੂਰਾ। ੨. ਸਾਥ. ਸਹਿਤ. ਸੰਪੰਨ. "ਧਨਾਢਿ ਆਢਿ ਭੰਡਾਰਿ ਹਰਿ ਨਿਧਿ ਹੋਤ ਜਿਨਾ ਨ ਚੀਰ." (ਗੂਜ ਅਃ ਮਃ ੫) ਜਿਨ੍ਹਾਂ ਉੱਪਰ ਕਪੜਾ ਨਹੀਂ ਸੀ, ਉਹ ਹਰਿਨਾਮ ਨਿਧਿ ਪਾਕੇ ਧਨੀਆਂ ਤੋਂ ਭੀ ਮਹਾ ਧਨੀ ਹੋ ਗਏ। ੩. ਦੇਖੋ, ਆਢ ਅਤੇ ਆਢ੍ਯ.
ਵਿ- ਅੱਧੀ ਦੀ. ਦਮੜੀ ਦੀ. "ਆਢੀਣੀ ਹੋਈ ਲਾਖੀਣੀ." (ਭਾਗੁ)
ਦੇਖੋ, ਆਢ ਅਤੇ ਆਢ੍ਯ.
nan
ਦੇਖੋ, ਆਣਨ। ੨. ਦੇਖੋ, ਆਣਿ। ੩. ਸਿੰਧੀ. ਤਾਬੇਦਾਰੀ. ਅਧੀਨਤਾ। ੪. . ਹੁਕਮ ਮੰਨਣ ਦਾ ਭਾਵ. ਫ਼ਰਮਾਬਰਦਾਰੀ। ੫. ਡਿੰਗ. ਦੁਹਾਈ. ਸਹਾਇਤਾ ਲਈ ਪੁਕਾਰ.
ਸਿੰਧੀ. ਲਿਆਉਣਾ. ਸੰ. ਆਨਯਨ. ਦੇਖੋ, ਆਣਨ.
ਸੰ. ਆਨਯਨ. ਸੰਗ੍ਯਾ- ਲਿਆਉਣਾ. ਲਿਆਉਣ ਦੀ ਕ੍ਰਿਯਾ. "ਜਾਹਰਨਵੀ ਤਪੇ ਭਗੀਰਥਿ ਆਣੀ." (ਮਲਾ ਮਃ ੫) ਜਾਨ੍ਹਵੀ (ਗੰਗਾ) ਭਗੀਰਥ ਨੇ ਲਿਆਂਦੀ. "ਆਣਗੁ ਰਾਸਿ." (ਸਵਾ ਮਃ ੧) "ਆਪੇ ਆਣੈ ਰਾਸਿ." (ਵਾਰ ਮਾਰੂ ੧, ਮਃ ੨) "ਵਸਿ ਆਣਿਹੁ ਵੇ ਜਨ, ਇਸੁ ਮਨ ਕਉ." (ਸੂਹੀ ਛੰਤ ਮਃ ੪)
ਸੰਗ੍ਯਾ- ਅਗਨਿ. "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ੨. ਸੰ. आणि. ਮਰ੍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। ੪. ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ." (ਮਲਾ ਨਾਮਦੇਵ) ੫. ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ." (ਬਿਲਾ ਅਃ ਮਃ ੪)
ਲਿਆਂਦੀ. ਦੇਖੋ, ਆਣਨ ਅਤੇ ਆਣਿ. "ਗੁਰੁ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ." (ਆਸਾ ਮਃ ੫) ੨. ਸਿੰਧੀ. ਸੰਗ੍ਯਾ- ਖੁਦਗ਼ਰਜੀ. ਸ੍ਵਾਰਥਪਨ। ੩. ਆਸ਼ਾ. ਉਮੀਦ। ੪. ਅਭ੍ਯਾਸ। ੫. ਭਰੋਸਾ.
ਫ਼ਾ. [آتِش] ਆਤਿਸ਼. ਸੰਗ੍ਯਾ- ਅਗਨਿ. ਅੱਗ. "ਆਤਸ ਦੁਨੀਆ ਖੁਨਕ ਨਾਮ ਖੁਦਾਇਆ." (ਵਾਰ ਮਲਾ ਮਃ ੫)
ਦੇਖੋ, ਬਾਦ ਫਿਰੰਗ.
ਫ਼ਾ. [آتِشدان] ਸੰਗ੍ਯਾ- ਅੰਗੀਠੀ. ਅੱਗ ਰੱਖਣ ਦਾ ਭਾਂਡਾ ਅਥਵਾ ਥਾਂ.