Meanings of Punjabi words starting from ਘ

ਦੇਖੋ, ਘਾਹ ਮੂੰਹ ਵਿੱਚ ਲੈਣਾ.


ਸੰਗ੍ਯਾ- ਘਰ੍ਸਣ (ਘਸਣ) ਤੋਂ ਹੋਈ ਰੇਖਾ. ਘਸੀਟ. ਰਗੜ। ੨. ਭਾਵ- ਪਰੰਪਰਾ ਦੀ ਰੀਤਿ। ੩. ਘਾਸ ਖੋਦਣਵਾਲਾ. ਘਸਿਆਰਾ. ਘਾਹੀ. "ਜੇ ਰਾਜ ਬਹਾਲੇ ਤਾਂ ਹਰਿਗੁਲਾਮ, ਘਾਸੀ ਕਉ ਹਰਿਨਾਮ ਕਢਾਈ." (ਗਉ ਮਃ ੪) ਸੰ. ਅਗਨਿ ਦੇਵਤਾ.


ਦੇਖੋ, ਸਤਨਾਮੀ.


ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)