ਸੰਗ੍ਯਾ- ਚੜ੍ਹਤ. ਦੇਵਤੇ ਅਥਵਾ ਗੁਰੂ ਨੂੰ ਚੜ੍ਹਾਈ ਹੋਈ ਵਸਤੁ. ਭੇਟਾ. ਚੜ੍ਹਾਵਾ। ੨. ਧਾਵਾ. ਫ਼ੌਜਕਸ਼ੀ. ਚੜ੍ਹਾਈ.
ਕ੍ਰਿ- ਚੜ੍ਹਨਾ. ਸਵਾਰ ਹੋਣਾ। ੨. ਆਰੋਹਣ ਕਰਨਾ. ਉੱਪਰ ਵੱਲ ਜਾਣਾ। ੩. ਦੁਸ਼ਮਨ ਪੁਰ ਚੜ੍ਹਾਈ ਕਰਨੀ.
ਦੇਖੋ, ਚੱਡਾ। ੨. ਦੇਖੋ, ਚੱਢੇ.
ਸੰਗ੍ਯਾ- ਚੜ੍ਹਾਉ. ਚੜ੍ਹਨ ਦਾ ਭਾਵ। ੨. ਵ੍ਰਿੱਧੀ. ਉੱਨਤੀ. ਤਰੱਕੀ.
ਕ੍ਰਿ- ਚੜ੍ਹਾਉਣਾ. ਆਰੋਹਣ ਕਰਵਾਉਣਾ. ਉੱਪਰ ਵੱਲ ਲੈ ਜਾਣਾ. ਉੱਨਤ ਕਰਨਾ. "ਧਰਤੀ ਤੇ ਆਕਾਸਿ ਚਢਾਵੈ." (ਸਾਰ ਕਬੀਰ)