Meanings of Punjabi words starting from ਢ

(ਦੇਖੋ, ਢੌਕ ਧਾ). ਕ੍ਰਿ- ਭਾਰੀ ਵਸਤੁ ਨੂੰ ਇੱਕ ਥਾਂ ਤੋਂ ਦੂਜੇ ਥਾਂ ਸਿਰ ਪੁਰ ਚੁੱਕ ਕੇ ਜਾਂ ਲੱਦ ਕੇ ਲੈ ਜਾਣਾ. ਵਹਨ ਕਰਨਾ. ਲੈ ਜਾਣਾ। ੨. ਸਾਮ੍ਹਣੇ ਕਰਨਾ. ਪੇਸ਼ ਕਰਨਾ. "ਓਥੈ ਪਕੜਿ ਓਹ ਢੋਇਆ." (ਵਾਰ ਗਊ ੧. ਮਃ ੪) ੩. ਭੇੜਨਾ. ਬੰਦ ਕਰਨਾ. ਦੇਖੋ, ਢੋ ੨.


ਸੰ. ਧੁਰ੍‍ਯ. ਸੰਗ੍ਯਾ- ਹਲ ਗੱਡੇ ਆਦਿ ਵਿੱਚ ਜੋਤਣ ਲਾਇਕ਼ ਪਸ਼ੂ. "ਅਨਿਕ ਰਸਾ ਖਾਏ ਜੈਸੇ ਢੋਰ." (ਗਉ ਮਃ ੫) ਦੇਖੋ, ਪਸੁਢੋਰ.


ਕ੍ਰਿ- ਢਲਕਾਉਂਣਾ. ਵਹਾਉਂਣਾ. ਟਪਕਾਉਂਣਾ. "ਦ੍ਰਿਗ ਢੋਰਤ ਹੇਰਤ ਨੰਦ ਦੁਖੀ." (ਗੁਪ੍ਰਸੂ) ੨. ਫੇਰਨਾ. ਲਹਰਾਉਂਣਾ. "ਚਮਰ ਸੀਸ ਪੈ ਢੋਰਤ." (ਗੁਪ੍ਰਸੂ)


ਦੇਖੋ, ਢੋਰ। ੨. ਛੋਲਿਆਂ ਨੂੰ ਖਾਣ ਵਾਲਾ ਕੀੜਾ. ਕੋਠੇ ਵਿੱਚ ਰੱਖੇ ਛੋਲਿਆਂ ਨੂੰ ਇਹ ਕੀੜਾ ਖਾਕੇ ਬਹੁਤ ਨੁਕ਼ਸਾਨ ਕਰਦਾ ਹੈ. ਜੇ ਦਾਣਿਆਂ ਉੱਪਰ ਸੁਆਹ ਪਾਕੇ ਹਵਾ ਬੰਦ ਕਰ ਦਿੱਤੀ ਜਾਵੇ, ਤਦ ਇਹ ਮਰ ਜਾਂਦਾ ਹੈ.


ਸੰ. ਸੰਗ੍ਯਾ- ਵਿੱਚੋਂ ਖੋਦੀ ਅਤੇ ਲੰਮੀ ਗੋਲ ਲਕੜੀ ਦੇ ਦੋਹੀਂ ਪਾਸੀਂ ਚਮੜਾ ਮੜ੍ਹਕੇ ਇਹ ਸਾਜ ਬਣਾਇਆ ਜਾਂਦਾ ਹੈ. ਇਸ ਮ੍ਰਿਦੰਗ ਜੇਹੇ ਬਾਜੇ ਨੂੰ ਖ਼ਮਦਾਰ ਲੱਕੜ ਦੇ ਡੱਗਿਆਂ ਨਾਲ ਗਲ ਵਿੱਚ ਲਟਕਾਕੇ ਵਜਾਉਂਦੇ ਹਨ. ਫ਼ਾ. [دُہل] ਦੁਹਲ.


ਸੰਗ੍ਯਾ- ਛੋਟਾ ਢੋਲ (ਦੁਹਲ).