Meanings of Punjabi words starting from ਤ

ਸੰਗ੍ਯਾ- ਗ੍ਰੰਥ ਦੇ ਮਜ਼ਮੂਨਾਂ ਦਾ ਤਤ੍ਵ ਕੀਤਾ ਹੋਇਆ. ਸੂਚੀਪਤ੍ਰ. Index.


ਅਨੁ. ਤੜਾਕਾ. ਤਾੜੀ ਦੀ ਆਵਾਜ਼. "ਕਰੈ ਹਾਥਨ ਕੋ ਤਤਕਾਰ." (ਚਰਿਤ੍ਰ ੫) ੨. ਦੇਖੋ, ਤਤਕਾਲ.


ਤਤਕ੍ਸ਼੍‍ਣ ਦਾ ਸੰਖੇਪ. ਤਿਸੇ ਵੇਲੇ. ਉਸੇ ਵਕਤ. ਤੁਰੰਤ. "ਤਤੱਖ ਪੱਖਰੇ ਤੁਰੇ." (ਰਾਮਾਵ)


ਸੰਮਤ. ੧੭੭੧ ਵਿੱਚ ਬੰਦਾ ਬਹਾਦੁਰ ਨੇ ਪ੍ਰਭੁਤਾ ਦੇ ਮਦ ਵਿੱਚ ਆਕੇ ਹਰਿਮੰਦਿਰ ਵਿੱਚ ਆਪਣੀ ਗੱਦੀ ਵਿਛਾ ਪੂਜਾ ਕਰਾਉਣੀ ਚਾਹੀ, ਅਤੇ ਵਾਹਿਗੁਰੂ ਜੀ ਕੀ ਫ਼ਤਹ਼ਿ ਦੀ ਥਾਂ ਸੱਚੇ ਸਾਹਿਬ¹ ਕੀ ਫਤੇ ਆਖਣ ਲੱਗਾ, ਤਦ ਖਾਲਸੇ ਨੇ ਉਸ ਦੀ ਸਰਦਾਰੀ ਤੋਂ ਆਪਣੇ ਤਾਈਂ ਸ੍ਵਤੰਤ੍ਰ ਕਰ ਲਿਆ, ਅਰ ਸਿੰਘਾਂ ਦੇ ਦੋ ਦਲ ਹੋ ਗਏ. ਜੋ ਦਸ਼ਮੇਸ਼ ਦੇ ਨਿਯਮਾਂ ਪੁਰ ਪੱਕੇ ਰਹਿਣ ਵਾਲੇ ਸਨ, ਉਹ "ਤੱਤ ਖਾਲਸਾ" ਕਹਾਏ ਅਰ ਜੋ ਬੰਦਾ ਬਹਾਦੁਰ ਦੇ ਮਗਰ ਚੱਲੇ, ਉਹ "ਬੰਦਈ ਖਾਲਸਾ" ਪ੍ਰਸਿੱਧ ਹੋਏ. ਇਸ ਵੇਲੇ ਬੰਦਈ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਪਰ ਬੰਦਈ ਸਿੱਖ ਗੁਰੂ ਗ੍ਰੰਥਸਾਹਿਬ ਤੋਂ ਛੁਟ ਕੋਈ ਧਰਮਪੁਸ੍ਤਕ ਨਹੀਂ ਮੰਨਦੇ ਅਰ ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦੇ ਹਨ. ਦੇਖੋ, ਬੰਦਈ ਸ਼ਬਦ.


ਸੰ. तत्काल- तत्क्षण. ਕ੍ਰਿ. ਵਿ- ਉਸੇ ਵੇਲੇ. ਉਸ ਹੀ ਸਮੇਂ. ਫ਼ੌਰਨ. ਤੁਰੰਤ. "ਸਿਰ ਸਤ੍ਰਨ ਕੇ ਪਰ ਅਤ੍ਰ ਲਗੈ ਤਤਕਾਰ." (ਕ੍ਰਿਸਨਾਵ) "ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇਆਵੈ." (ਆਸਾ ਮਃ ੫) "ਸੰਤ ਉਧਾਰਉ ਤਤਖਿਣ ਤਾਲਿ." (ਗੌਂਡ ਮਃ ੫) ਦੇਖੋ, ਤਾਲਿ.