ਸੰ. फल्गु. ਸੰਗ੍ਯਾ- ਬਿਹਾਰ ਦੇਸ਼ ਦੀ ਇੱਕ ਨਦੀ, ਜਿਸ ਦੇ ਕਿਨਾਰੇ ਗਯਾ ਤੀਰਥ ਹੈ. ਵਾਯੁਪੁਰਾਣ ਅਤੇ ਅਤ੍ਰਿ ਸਿਮ੍ਰਿਤਿ ਵਿੱਚ ਇਸ ਦਾ ਵਡਾ ਮਹਾਤਮ ਹੈ. ਇਸ ਦਾ ਨਾਮ "ਲੀਲਾਜਾਨ" ਭੀ ਲਿਖਿਆ ਹੈ। ੨. ਇਸ ਨਾਮ ਦਾ ਇੱਕ ਤੀਰਥ ਪੰਜਾਬ ਅੰਦਰ ਕੁਰੁਕ੍ਸ਼ੇਤ੍ਰ ਭੂਮਿ ਵਿੱਚ ਪਹੋਏ ਪਾਸ ਹੈ. ਇੱਥੇ ਭੀ ਗਯਾ ਵਾਂਗ ਲੋਕ ਪਿਤਰਾਂ ਨਿਮਿੱਤ ਪਿੰਡਦਾਨ ਕਰਦੇ ਹਨ। ੩. ਗੁਲਾਲ. ਲਾਲ ਰੰਗ ਦਾ ਚੂਰਣ, ਜੋ ਹੋਲੀ ਖੇਡਣ ਸਮੇਂ ਵਰਤੀਦਾ ਹੈ। ੪. ਵਿ- ਅਸਾਰ. ਤੱਤ ਤੋਂ ਖਾਲੀ। ੫. ਛੋਟਾ। ੬. ਵ੍ਯਰਥ. ਨਿਰਰਥਕ। ੭. ਸਾਧਾਰਣ. ਮਾਮੂਲੀ। ੮. ਲਾਲ. ਸੁਰਖ਼। ੯. ਕਮਜ਼ੋਰ.
ਫਲ- ਅਘ. ਕੁਕਰਮਾਂ ਦਾ ਨਤੀਜਾ. "ਫਿਰਿ ਪਛੁਤਾਨੇ ਹਥ ਫਲਘਾ." (ਸੂਹੀ ਮਃ ੪) ਜਦ ਪਾਪਾਂ ਦਾ ਫਲ ਹੱਥ ਲੱਗਾ (ਮਿਲਿਆ), ਤਦ ਪਛਤਾਨੇ.
ਕ੍ਰਿ- ਫਲ ਸਹਿਤ ਹੋਣਾ. "ਫਲੀਅਹਿ ਫੁਲੀਅਹਿ ਬਪੁੜੇ." (ਵਾਰ ਆਸਾ)
ਫਲ ਲੈਣੇ ਦਾ ਸੰਖੇਪ. "ਜੋ ਸੇਵੈ ਸਭ ਫਲਣੇ." (ਨਟ ਮਃ ੪) ੨. ਫਲ ਯੋਗ੍ਯ.
ਸੰ. फलतः ਵ੍ਯ- ਨਤੀਜੇ ਤੋਂ। ਇਸ ਲਿਯੇ. ਇਸ ਵਾਸਤੇ
ਸੰ. ਵੀ- ਫਲ ਦੇਣ ਵਾਲਾ। ੨. ਸੰਗ੍ਯਾ- ਬਿਰਛ.
nan
nan
nan
ਸੰਗ੍ਯਾ- ਫਲ ਧਾਰਨ ਵਾਲਾ ਬਿਰਛ। ੨. ਬਰਛਾ (ਨੇਜਾ) ਅਤੇ ਤੀਰ. (ਸਨਾਮਾ) ਦੇਖੋ, ਫਲ. ੫.
ਸੰਗ੍ਯਾ- ਫਲਧਾਰੀ (ਬਿਰਛ) ਦਾ ਵੈਰੀ ਹਾਥੀ। ੨. ਫਲ (ਮੁਖੀ) ਧਾਰਨ ਵਾਲਾ ਤੀਰ, ਉਸ ਦਾ ਵੈਰੀ ਅਰਧਚੰਦ੍ਰ ਵਾਣ, ਜਿਸ ਨਾਲ ਤੀਰ ਕੱਟਿਆ ਜਾਂਦਾ ਹੈ. (ਸਨਾਮਾ)