ਵਿ- ਵਡਾਵੀਰ. ਵਡਾਯੋਧਾ। ੨. ਸੰਗ੍ਯਾ- ਹਨੁਮਾਨ। ੩. ਜੈਨੀਆਂ ਦਾ ਅੰਤਿਮ (ਚੌਬੀਸਵਾਂ) ਤੀਰਥੰਕਰ, ਜੋ ਸਨ ਈਸਵੀ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ. ਇਸ ਦਾ ਨਾਮ ਵਰਧਮਾਨ ਭੀ ਹੈ. ਦੇਖੋ, ਤੀਰਥੰਕਰ.
ਦੇਖੋ, ਮਹਾਵ੍ਰਤ. "ਦਿਯੇ ਬਹੁਦਾਨ ਮਹਾਬ੍ਰਤ ਧਾਰੇ." (ਅਕਾਲ)
ਦੇਖੋ, ਆਚਾਰਯ ੩.
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ.
ਦੇਖੋ, ਮਹਾਭਾਰਤ.
ਦੇਖੋ, ਭੁਜੰਗਪ੍ਰਯਾਤ ਦਾ ਰੂਪ (ਸ)
ਵਡੇ ਤੋਂ ਵਡਾ ਉਸਤਾਦ. ਉਸਤਾਦਾਂ ਵਿੱਚੋਂ ਸ਼ਿਰੋਮਣਿ। ੨. ਸੰਸਕ੍ਰਿਤ ਦੇ ਵਿਦ੍ਵਾਨਾਂ ਨੂੰ ਸਰਕਾਰ ਵੱਲੋਂ ਮਿਲੀ ਇੱਕ ਉਪਾਧੀ (ਪਦਵੀ).
nan
ਵਡਾ ਨਸ਼ਾ। ੨. ਅਭਿਮਾਨ.
ਸੰ. महामनस्. ਵਿ- ਵਡੇ ਦਿਲ ਵਾਲਾ. ਉਦਾਰਾਤਮਾ. "ਸੂਰ ਪ੍ਰਮਾਥੰ ਮਹਾਮਨ." (ਰਾਮਾਵ)
ਮਹਾਮਾਰੀ. ਹੈਜ਼ਾ ਪਲੇਗ ਆਦਿ ਘਾਤਕ ਬੀਮਾਰੀ.
ਭਾਰੀ ਅਵਿਦ੍ਯਾ। ੨. ਪ੍ਰਕ੍ਰਿਤਿ. "ਮਹਾ ਮਾਇਆ ਤਾਂਕੀ ਹੈ ਛਾਇਆ." (ਗੌਂਡ ਮਃ ੫) ੩. ਦੁਰਗਾ.