Meanings of Punjabi words starting from ਲ

ਸੰ. लज्जा. ਲੱਜਾ. ਸੰਗ੍ਯਾ- ਸ਼ਰਮ. ਹਯਾ. "ਨਚ ਮਾਤ ਪਿਤਾ ਤਵ ਲਜ੍ਯਾ." (ਸਹਸ ਮਃ ੫)


ਸ਼ਰਮ. ਦੇਖੋ, ਲਜਾ.


ਕ੍ਰਿ- ਲੱਜਾ ਕਰਨਾ. ਲੱਜਾਵਾਨ ਹੋਣਾ। ੨. ਦੂਸਰੇ ਨੂੰ ਲੱਜਿਤ ਕਰਨਾ।


ਕ੍ਰਿ. ਵਿ- ਲੱਜਾਵਾਨ ਹੋਕੇ. "ਜਮੁ ਲਜਾਇਕਰਿ ਭਾਗਾ." (ਸੋਰ ਮਃ ੫) ਲੱਜਿਤ ਹੋਕੇ ਨੱਠਾ.


ਵਿ- ਲੱਜਾ (ਸ਼ਰਮ) ਨਾਲ ਆਤੁਰ (ਦੁਖੀ). ਸ਼ਰਮਿੰਦਾ ਹੋਇਆ.


ਲੱਜਾਵਾਨ ਹੋਏ.


ਵਿ- ਲੱਜਾ (ਸ਼ਰਮ) ਕਰਨ ਵਾਲਾ. ਸ਼ਰਮਾਲੂ.


ਸੰਗ੍ਯਾ- ਲੱਜਾ. ਸ਼ਰਮ. "ਰਾਖਹੁ ਹਰਿ ਪ੍ਰਭੁ ਲਜਿਆ." (ਮਃ ੪. ਵਾਰ ਕਾਨ) ੨. ਵਿ- ਲੱਜਾਵਾਨ. ਸ਼ਰਮਿੰਦਾ. ਲੱਜਿਤ। ੩. ਸ਼ਰਮਿੰਦਾ ਹੋਇਆ.; ਦੇਖੋ, ਲਜਾ.


ਵਿ- ਸ਼ਰਮਿੰਦਾ.