Meanings of Punjabi words starting from ਅ

ਸੰਗ੍ਯਾ- ਅਵਸਥਾ. ਉਮਰ. ਆਯੁ. "ਹਰਿ ਧਿਆਈਐ ਸਗਲ ਅਵਰਦਾ." (ਮਾਝ ਮਃ ੫) "ਹਉ ਹਉ ਕਰਤ ਬਿਹਾਇ ਅਵਰਦਾ." (ਸੋਰ ਮਃ ੫) ੨. ਦੇਖੋ, ਆਵਰਦ। ੩. ਦੇਖੋ, ਆਵੁਰਦਾ.


ਦੇਖੋ, ਅਵਰਣ। ੨. ਵਿ- ਅਮਰ- ਨ. ਜੋ ਅਮਰ ਨਹੀਂ. ਮਰਨ ਵਾਲਾ. "ਕਿ ਇਹੁ ਮਨ ਅਵਰਨ, ਸਦਾ ਅਵਿਨਾਸੀ?" (ਮਲਾ ਮਃ ੩) ਇਹ ਅੰਤਹਕਰਣ ਮਰਨ ਵਾਲਾ ਹੈ, ਜਾਂ ਨਿੱਤ ਅਵਿਨਾਸ਼ੀ ਹੈ?


ਵ੍ਯ- ਔਰ. ਅਨ੍ਯ. ਹੋਰ. "ਅਵਰਿ ਨਿਰਾਫਲ ਕਾਮਾ." (ਸੂਹੀ ਮਃ ੧)


ਵਿ- ਅ- ਵ੍ਰਿਤ. ਜੋ ਢਕਿਆ ਹੋਇਆ ਨਹੀਂ. ਆਵਰਣ ਦੋਸ ਰਹਿਤ. ਅਗ੍ਯਾਨ ਪੜਦਾ ਜਿਸ ਦਾ ਦੂਰ ਹੋਇਆ ਹੈ. "ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ." (ਸੂਹੀ ਛੰਤ ਮਃ ੧) ੨. ਉਲਟੀ ਰੀਤਿ। ੩. ਵਿਪਰੀਤ ਗਤਿ. ਉਲਟੀਚਾਲ.


ਵ੍ਯ- ਔਰ. ਅਨ੍ਯ. ਦੂਜਾ. "ਕਹੈ ਪ੍ਰਭੁ ਅਵਰੁ, ਅਵਰੁ ਕਿਛੁ ਕੀਜੈ." (ਬਿਲਾ ਅਃ ਮਃ ੪) ੨. ਸਰਵ- ਓਪਰਾ. ਆਪ ਤੋਂ ਭਿੰਨ. "ਅਵਰੁ ਉਪਦੇਸੈ ਆਪਿ ਨ ਕਰੈ." (ਸੁਖਮਨੀ) ੩. ਦੇਖੋ, ਅਵਰ.


ਕ੍ਰਿ- ਅਵਲੇਖਨ. ਉੱਕਰਨਾ. ਚਿੱਤਣਾ। ੨. ਲਿਖਣਾ। ੩. ਦੇਖਣਾ. ਨਿਹਾਰਨਾ। ੪. ਅਨੁਮਾਨ ਕਰਨਾ. ਅਟਕਲਨਾ. ਸੰਭਾਵਨਾ ਕਰਨੀ. "ਰਾਜਨ ਮਹਿ ਰਾਜਾ ਅਵਰੇਖਾ." (ਰਘੁਰਾਜ)


ਸੰਗ੍ਯਾ- ਤਿਰਛੀ (ਟੇਢੀ) ਚਾਲ। ੨. ਵ੍ਯੰਗ ਵਾਕ. ਜਿਸ ਵਾਕ ਦਾ ਟੇਢਾ ਅਰਥ ਨਿਕਲੇ.