Meanings of Punjabi words starting from ਕ

ਫ਼ਾ. [کُند] ਕਰਦਾ ਹੈ. ਦੇਖੋ, ਕਰਦਨ.


ਅ਼. [کُن فکان] ਖ਼ੁਦਾ ਨੇ ਹ਼ੁਕਮ ਦਿੱਤਾ ਕੁਨ (ਹੋਜਾ), ਪਸ- ਉਹ ਫ਼ਕਾਨ (ਹੋਗਿਆ) ਭਾਵ- ਕਰਤਾਰ ਦੇ ਹ਼ੁਕਮ ਤੋਂ ਜਗਤ ਰਚਨਾ ਹੋਈ. ਇਹ ਪਦ ਮੱਕੇ ਦੀ ਗੋਸਟਿ ਵਿੱਚ ਆਇਆ ਹੈ.


ਅ਼. [کُن فِکوُن] ਹੋਜਾ, ਐਸਾ ਹ਼ੁਕਮ ਦੇਣ ਪੁਰ ਉਹ ਹੋ ਜਾਂਦੀ ਹੈ. ਭਾਵ- ਕਰਤਾਰ ਦੀ ਆਗ੍ਯਾ ਨਾਲ ਸੰਸਾਰ ਰਚਨਾ ਬਣ ਜਾਂਦੀ ਹੈ.


ਫ਼ਾ. [کُنم] ਮੈ ਕਰਦਾ ਹਾਂ. ਮੈ ਕਰਾਂ. ਮੈ ਕਰਾਂਗਾ. ਇਸ ਦਾ ਮੂਲ ਕਰਦਨ ਹੈ.


ਨਿੰਦਿਤ ਇਸਤ੍ਰੀ। ੨. ਵਿਭਚਾਰਿਣੀ "ਮੈਲੀ ਕਾਮਣੀ ਕੁਲਖਣੀ ਕੁਨਾਰਿ." (ਵਾਰ ਸ੍ਰੀ ਮਃ ੩)


ਕੁ- ਸ੍‍ਥਾਲੀ. ਸੰਗ੍ਯਾ- ਮਿੱਟੀ ਦੀ ਥਾਲੀ. ਮਿੱਟੀ ਦੀ ਪਰਾਤ.