Meanings of Punjabi words starting from ਪ

ਸੰ. ਪੂਰ੍‍ਵ ਕ੍ਰਿ. ਵਿ- ਪਹਿਲੇ. ਪੇਸ਼ਤਰ. "ਪੁਬ ਜਿਨਹੁ ਸੇਵਾ ਕਰੀਆ." (ਸਵੈਯੇ ਮਃ ੪. ਕੇ) ੨. ਸੰਗ੍ਯਾ- ਪੂਰ੍‍ਵ ਦਿਸ਼ਾ. ਦੇਖੋ, ਪੁਬਿ.

ਵਿ- ਪੂਰ੍‍ਵ ਕਾਲ ਦੀ ਪਹਿਲੀ. "ਪ੍ਰੀਤਿ ਪੁਬਲੀ ਨ ਹੁਟਹਿ." (ਸਵੈਯੇ ਮਃ ੪. ਕੇ)

ਸੰਗ੍ਯਾ- ਪੂਰ੍‍ਵ ਦਿਸ਼ਾ ਵਿੱਚ. "ਪੁਬਿ ਅਰੁ ਪਸ੍ਚਮਿ." (ਸਵੈਯੇ ਮਃ ੩. ਕੇ) ਦੇਖੋ, ਉਤਰਿ.

ਸੰ. पुमस ਅਤੇ पुमान. ਸੰਗ੍ਯਾ- ਪੁਰਖ. ਮਰਦ. ਨਰ.

ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍‍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ.