Meanings of Punjabi words starting from ਸ

ਵਿ- ਸਿੱਧਿਪ੍ਰਦ. ਸਿੱਧੀਆਂ ਦੇ ਦੇਣ ਵਾਲਾ. "ਜਪ ਨਰ! ਸਕਲ ਸਿਧਿਪਦੰ." (ਗੂਜ ਜੈਦੇਵ) ੨. ਸਿੱਧੀਆਂ ਦਾ ਅਸਥਾਨ.


ਵਿ- ਸਿੱਧ ਕੁਨਿੰਦਾ "ਸਿਧਤਾਈ ਕੋ ਸਿਧਿੰਦਾ." (ਗ੍ਯਾਨ) ੨. ਸਿੱਧਿ ਦੇਣ ਵਾਲਾ.


ਦੇਖੋ, ਸਿਧਿ। ੨. ਵਿ- ਸੀਧੀ. ਬਲ (ਵਿੰਗ) ਬਿਨਾ.


ਦੇਖੋ, ਸਿਧਿ.


ਦੇਖੋ, ਸਿਧਿ.


ਭਾਈ ਮੂਲਚੰਦ ਦਾ ਪਿਤਾ. ਦੇਖੋ, ਮੂਲਚੰਦ.


ਦੇਖੋ, ਸਿੰਧ ਅਤੇ ਸਿੱਧ.


ਇੱਕ ਜੱਟ ਗੋਤ੍ਰ. ਬੈਰਾੜ ਵੰਸ਼ ਇਸੇ ਗੋਤ੍ਰ ਵਿੱਚ ਹੈ. ਇਹ ਸਿੱਧੂ ਨਾਮਕ ਯੋਧਾ ਤੋਂ ਚੱਲਿਆ ਹੈ. ਦੇਖੋ, ਫੂਲ ਵੰਸ਼.


ਸੰਗ੍ਯਾ- ਸਿੱਧਾਂ ਦਾ ਈਸ਼ (ਸ੍ਵਾਮੀ) ਗੋਰਖ. "ਲੱਜਿਤ ਹੋਏ ਨਰਨ ਮੇ ਸਿੱਧਨ ਸੋਂ ਸਿੱਧੇਸ." (ਨਾਪ੍ਰ)