Meanings of Punjabi words starting from ਪ

ਸੰਗ੍ਯਾ- ਪੁਲ- ਸਿਰਾਤ. ਨਰਕ (ਦੋਜ਼ਖ਼) ਦਾ ਸਿਰਾਤ ਨਾਮਕ ਪੁਲ. ਦੇਖੋ, ਸਿਰਾਤ. "ਪੁਰਸਲਾਤ ਕਾ ਪੰਥੁ ਦੁਹੇਲਾ." (ਸੂਹੀ ਰਵਿਦਾਸ) "ਵਾਲਹੁ ਨਿਕੀ ਪੁਰਸਲਾਤ." (ਸ. ਫਰੀਦ)


ਸੰ. ਪੁਰੁਸਤ੍ਰ. ਸੰਗ੍ਯਾ- ਮਰਦਾਨਗੀ. "ਖਸਮੈ ਸਾ ਪੁਰਸਾਈ." (ਆਸਾ ਮਃ ੧) ੨. ਦੇਖੋ, ਪੁਰਸਿਸ਼.


ਸੰਗ੍ਯਾ- ਵੰਸ਼ ਪਰੰਪਰਾ. ਪੀੜ੍ਹੀ ਪੁਸ਼੍ਤ. "ਲੈਗੇ ਵੇ ਪੁਰਸਾਰਨ ਖੱਟ." (ਪ੍ਰਾਪੰਪ੍ਰ)


ਸੰ. ਪੁਰੁਸਾਰ੍‍ਥ. ਸੰਗ੍ਯਾ- ਪੁਰੁਸ (ਆਦਮੀ) ਦੇ ਉੱਦਮ ਦਾ ਵਿਸਯ, ਜਿਸ ਲਈ ਉਸ ਨੂੰ ਯਤਨ ਕਰਨਾ ਚਾਹੀਏ। ੨. ਪਰਾਕ੍ਰਮ. ਬਲ. ੩. ਉੱਦਮ.


ਵਿ- ਪੁਰਖ ਦਾ. ਮਰਦਾਨਾ. "ਪੁਰਸਾਵਾ ਵੇਸ." (ਭਾਗੁ)


ਫ਼ਾ. [پُرسِشِ] ਸੰਗ੍ਯਾ- ਪ੍ਰਸ਼ਨ. ਪੁੱਛ ਗਿੱਛ.


ਫ਼ਾ. [پُرسی] ਤੂੰ ਪੁੱਛਦਾ ਹੈਂ. ਤੂੰ ਪੁੱਛੇਂ. ਤੂੰ ਪੁੱਛੇਂਗਾ. ਦੇਖੋ, ਪੁਰਸੀਦਿਨ.


ਦੇਖੋ, ਪੁਰਸਿਸ਼. (ਕੋਧ) ੧


ਫ਼ਾ. [پُرسیدن] ਕ੍ਰਿ- ਪੁੱਛਣਾ. ਪ੍ਰਸ਼ਨ ਕਰਨਾ.