Meanings of Punjabi words starting from ਸ

ਸੰ. सिद्घाङ्ग ਸਿੱਧਾਂਗ. ਸੰਗ੍ਯਾ- ਸਾਰਾ ਜਗਤ ਸਿੱਧ ਹੋਇਆ ਹੈ ਅੰਗ ਜਿਸ ਦਾ. ਪਾਰਬ੍ਰਹਮ. ਵਾਹਗੁਰੂ. "ਸਿਧੰਙਾਇਐ ਸਿਮਰੈ ਨਾਹੀ."#(ਆਸਾ ਪਟੀ ਮਃ ੩) ੨. "ਓ ਨਮਃ ਸਿੱਧੰ" ਦੀ ਥਾਂ ਭੀ ਇਹ ਪਦ ਹੋ ਸਕਦਾ ਹੈ.


ਵਿ- ਸਿਧਾਇਆ. ਦੇਖੋ, ਸਿਧਾਉਣਾ। ੨. ਸਿੱਧ ਹੋਇਆ. ਸਾਬਤ ਹੋਇਆ। ੩. ਪ੍ਰਾਪਤ ਹੋਇਆ. ਵਸਿਆ. "ਦੁਇ ਖੋੜੀ ਇਕ ਜੀਉ ਸਿਧੰਨੇ." (ਭਾਗੁ)


ਸੰ. स्नुहन- ਸ੍‍ਨੁਹਨ. ਕ੍ਰਿ- ਨੱਕ ਦੇ ਮਵਾਦ ਨੂੰ ਸਾਹ ਦੇ ਜੋਰ ਨਾਲ ਬਾਹਰ ਕੱਢਣਾ. ਸੁਣਕਨਾ.