ਸੰਗ੍ਯਾ- ਕੁਪੰਥ. ਨਿੰਦਿਤ ਰਾਹ. ਕੁਮਾਰਗ। ੨. ਦੇਖੋ, ਕੁਪੱਥ.
ਸੰ. ਕੁਪਥ੍ਯ. ਸੰਗ੍ਯਾ- ਜੋ ਪਥ੍ਯ ਨਹੀ ਬਦਪਰਹੇਜ਼ੀ। ੨. ਅਯੋਗ੍ਯ.
ਕਿਸੇ ਪਦਾਰਥ ਦਾ ਅਯੋਗ ਸੰਬੰਧ. ਕਿਸੇ ਵਸ੍ਤੁ ਨੂੰ ਬੇਮੌਕਾ ਵਰਤਣਾ।#੨. ਵ੍ਯਾਕਰਣ ਅਨੁਸਾਰ ਪਦਾਂ ਦਾ ਅਸ਼ੁੱਧ ਮਿਲਾਪ. "ਕੁਪ੍ਯੋਗ ਸੀ ਪ੍ਰਾਕ੍ਰਿਤ." (ਚਰਿਤ੍ਰ ੧੮੦) ਨਾਟਕ ਦੀ ਭਾਸਾ ਕੰਨਾਂ ਨੂੰ ਬੁਰੀ ਲਗਦੀ ਹੈ.
ਸੰਗ੍ਯਾ- ਕੁ ਪ੍ਰਮਾਣ. ਉਹ ਮਿਸਾਲ, ਜਿਸ ਨਾਲ ਬਾਤ ਦੀ ਪੁਸ੍ਟੀ ਦੀ ਥਾਂ ਖੰਡਨ ਹੋ ਜਾਵੇ। ੨. ਵਿ- ਜੋ ਅੰਗੀਕਾਰ ਕਰਨ ਯੋਗ੍ਯ ਨਾ ਹੋਵੇ. ਨਾ ਮਨਜੂਰ. "ਜਾ ਪਤਿ ਲੇਖੇ ਨਾ ਪਵੈ ਤਾ ਸਭੇ ਕੁਪਰ ਵਾਣ." (ਆਸਾ ਮਃ ੧)
ਵਡੀ ਕੁੱਪੀ. ਦੇਖੋ, ਕੁਪਿਯਾ.
ਸੰਗ੍ਯਾ- ਹਰਾਮ ਦਾ ਧਨ. ਨਿੰਦਿਤ ਤਰੀਕੇ ਨਾਲ ਪਾਇਆ ਹੋਇਆ ਪਦਾਰਥ. "ਕੌਡੀ ਗਨੀ ਕੁਪਾਇ." (ਚਰਿਤ੍ਰ ੧੪੯)
ਨਿੰਦਿਤ ਪਾਠ। ੨. ਅਸ਼ੁੱਧ ਪਾਠ.
ਨਿੰਦਿਤ ਹੱਥਾਂ ਵਾਲਾ. ਜਿਸ ਨੇ ਹੱਥਾਂ ਨਾਲ ਨਾ ਕਿਸੇ ਦੀ ਸੇਵਾ ਕੀਤੀ ਤੇ ਨਾ ਦਾਨ ਦਿੱਤਾ.