Meanings of Punjabi words starting from ਪ

ਸੰ. ਪੁਰੁਸੁੱਤਮ ਵਿ- ਪੁਰਖਾਂ ਵਿੱਚੋਂ ਉੱਤਮ। ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਸ੍ਰੀ ਗੁਰੂ ਨਾਨਕ ਦੇਵ। ੪. ਪ੍ਰਧਾਨ ਆਦਮੀ. ਮੁਖੀਆ। ੫. ਵਿਸਨੁ। ੬. ਜਗੰਨਾਥ.


ਪੁਰੁਸੋਤਮ (ਜਗੰਨਾਥ) ਦੀ ਪੁਰੀ. ਜਗੰਨਾਥ ਦੇ ਮੰਦਿਰ ਪਾਸ ਜੋ ਆਬਾਦੀ ਹੈ. ਇਹ ਉਸ ਦੀ ਸੰਗ੍ਯਾ ਹੈ. ਪਰ ਹੁਣ ਸੰਖੇਪ ਨਾਮ ਪੁਰੀ ਰਹਿ ਗਿਆ ਹੈ. ਦੇਖੋ. ਜਗੰਨਾਥ.


ਦੇਖੋ, ਜਾਹਿਰਾਜਹੂਰ.


ਸੰ. ਪੁਰੁਹੂਤ. ਸੰਗ੍ਯਾ- ਜਿਸ ਦੇ ਬਹੁਤ ਨਾਮ ਹੋਣ. ਜੋ ਬਹੁਤ ਨਾਮਾਂ ਤੋਂ ਹੂਤ ਬੁਲਾਇਆ ਜਾਵੇ ਇੰਦ੍ਰ. ਦੇਵਰਾਜ.


ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)


ਵਿ ਪੌਰੁਸ ਰਖੈਯਾ ਪਰਾਕ੍ਰਮੀ. "ਹਉ ਬਲਿ ਬਲਿ ਸਤਿਗੁਰ ਸਤਿਪੁਰਖਈਆ." (ਬਿਲਾ ਅਃ ਮਃ ੪)


ਸੰ. ਪੁਰਸਤ੍ਰ. ਸੰਗ੍ਯਾ- ਮਰਦਾਨਗੀ. "ਲਖ੍ਯੋ ਤੁਮ ਤੇ ਪੁਰਖੱਤ ਰਹ੍ਯੋ." (ਕ੍ਰਿਸਨਾਵ)