Meanings of Punjabi words starting from ਅ

ਦੇਖੋ, ਅਬਾਜਾਰ.


ਫ਼ਾ. ਐਵਾਨ. ਸੰਗ੍ਯਾ- ਘਰ. ਮਕਾਨ. "ਲੂਟ ਲੀਨੇ ਅਵਾਨੰ." (ਵਿਚਿਤ੍ਰ) ੨. ਮੁਸਲਮਾਨਾਂ ਦੀ ਇੱਕ ਜਾਤਿ, ਜੋ ਜੇਹਲਮ ਦੇ ਜਿਲੇ ਅਤੇ ਸਿੰਧੁ ਦੇ ਕਿਨਾਰੇ ਬਹੁਤ ਫੈਲੀ ਹੋਈ ਹੈ। ੩. ਸੰ. ਸੁੱਕਾ ਮੇਵਾ। ੪. ਸ੍ਵਾਸ (ਸਾਹ) ਲੈਣ ਦੀ ਕ੍ਰਿਯਾ.


ਸੰ. ਅਵਾਰ੍‍ਯ੍ਯ. ਵਿ- ਜੋ ਰੋਕਣ ਯੋਗ੍ਯ ਨਹੀਂ. ਜੋ ਹਟਾਇਆ ਨਹੀਂ ਜਾ ਸਕਦਾ.


ਪ੍ਰਾ. ਸੰਗ੍ਯਾ- ਚਿਰ. ਦੇਰੀ। ੨ਸੰ. ਉਰਲਾ ਪਾਰ. ਉਰਾਰ। ੩. ਅਵਾਰ੍‍ਯ. ਵਿ- ਜੋ ਵਾਰਣ ਨਾ ਕੀਤਾ ਜਾ ਸਕੇ. ਜੋ ਰੋਕਣ ਯੋਗ੍ਯ ਨਹੀਂ। ੪. ਅੰਬਾਰ ਦੀ ਥਾਂ ਭੀ ਅਵਾਰ ਸ਼ਬਦ ਆਇਆ ਹੈ, ਯਥਾ:- "ਛਪਰਨ ਕੇ ਜਹਿਂ ਉਡੇ ਅਵਾਰੇ." (ਚਰਿਤ੍ਰ ੯੩)