Meanings of Punjabi words starting from ਕ

ਸੰਗ੍ਯਾ- ਬੁਰਾ ਭਾਂਡਾ. ਕੁਭਾਂਡ। ੨. ਮੰਦ ਅਧਿਕਾਰੀ. ਅਨਧਿਕਾਰੀ। ੩. ਕੁ (ਮਿੱਟੀ) ਦਾ ਭਾਂਡਾ.


ਮੰਦੇ ਪੈਰਾਂ ਵਾਲਾ. ਜਿਸ ਨੇ ਪੈਰਾਂ ਨਾਲ ਚੱਲਕੇ ਕਦੇ ਸਤਸੰਗ ਨਹੀਂ ਕੀਤਾ.


ਕੁ (ਨਿੰਦਿਤ) ਪਾਨ (ਪੀਣਾ). ਸ਼ਰਾਬ ਆਦਿਕ ਦਾ ਪੀਣਾ.


ਦੇਖੋ, ਕੂਪਾਰ.


ਕੁ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ, ਰਾਜਾ.


ਕਿਸੇ ਪ੍ਰਸਿੱਧ ਆਦਮੀ ਅਥਵਾ ਬਾਦਸ਼ਾਹ ਦਾ ਮਰਨਾ. ਪੁਰਾਣੇ ਜ਼ਮਾਨੇ "ਬਾਦਸ਼ਾਹ ਮਰਗਿਆ" ਐਸਾ ਕਹਿਣਾ ਅਯੋਗ ਮੰਨਿਆ ਗਿਆ ਸੀ, ਉਸ ਦੇ ਥਾਂ ਆਖਦੇ ਸਨ- "ਕੁੱਪਾ ਰੁੜ੍ਹ ਗਿਆ." "ਕੁੱਪਾਰੁੜ੍ਹ੍ਯੋ ਸਭਨ ਸੁਨਪਾਯੋ." (ਗੁਪ੍ਰਸੂ) ਸਭ ਨੇ ਸੁਣ ਲਿਆ ਕਿ ਬਾਦਸ਼ਾਹ ਜਹਾਂਗੀਰ ਮਰ ਗਿਆ.


ਸੰ. ਵਿ- ਕੋਪਿਤ. ਗੁੱਸੇ ਹੋਇਆ. ਕ੍ਰੋਧ ਵਿੱਚ ਆਇਆ। ੨. ਨਿੰਦਿਤ ਪਿਤਾ।


ਦੇਖੋ, ਕੁਪਿਯਾ.


ਸੰ. ਕੁਤੁਪ. ਸੰਗ੍ਯਾ- ਕੁੱਪੀ. ਚੰਮ ਸਾੜਕੇ ਬਣਾਇਆ ਹੋਇਆ ਤੰਗ ਮੂੰਹ ਦਾ ਪਾਤ੍ਰ, ਜਿਸ ਵਿੱਚ ਤੇਲ ਆਦਿਕ ਪਾਉਂਦੇ ਹਨ. "ਏਕ ਬਾਂਸ ਕੋ ਕੁਪਿਯਾ ਕਸੀ ਸੁਧਾਰਕੈ." (ਚਰਿਤ੍ਰ ੧੩੩) ੨. ਵਿ- ਕੋਪ (ਕ੍ਰੋਧ) ਕਰਨ ਵਾਲਾ. ਗੁਸੈਲਾ.