Meanings of Punjabi words starting from ਸ

ਸੰ. ਸ਼ੁਕ੍ਤਿ. ਸੰਗ੍ਯਾ- ਸਿੱਪੀ. ਇੱਕ ਜਲਜੀਵ ਅਤੇ ਉਸ ਦੀ ਖੋਪਰੀ. ਮੋਤੀ ਇਸੇ ਵਿੱਚੋ ਨਿਕਲਦਾ ਹੈ। ੨. ਦੇਖੋ, ਸਿੱਪ.


ਦੇਖੋ, ਸਿਪ। ੨. ਸੰ शिप्रा ਸ਼ਿਪ੍ਰਾ. ਸੰਗ੍ਯਾ- ਕਵਚ ਦਾ ਉਹ ਭਾਗ ਜੋਗ ਗਲ੍ਹਾਂ ਨੂੰ ਢਕ ਲੈਂਦਾ ਹੈ। ਕਪੋਲ ਢਕਣ ਵਾਲੀ ਸੰਜੋ. "ਸੁਭੰਤ ਸਿੱਪ ਸੌਭਰੀ." (ਕਲਕੀ) ਚਮਕੀਲੀ ਸ਼ਿਪ੍ਰਾ ਸੋਭ ਰਹੀ ਹੈ.


ਫ਼ਾ. [سپِاہ] ਸੰਗ੍ਯਾ- ਸੈਨਾ. ਫੌਜ.


ਫ਼ਾ. [سپِاہ سالار] ਸੰਗ੍ਯਾ- ਸਿਪਾਹ ਦਾ ਸਰਦਾਰ. ਸੈਨਾਪਤਿ. ਜਨਰਲ (General).


ਸੰਗ੍ਯਾ- ਲੌਢਾ ਵੇਲਾ. ਦਿਨ ਦਾ ਤੀਜਾ ਪਹਿਰ.


ਕ੍ਰਿ. ਵਿ- ਲੌਢੇ ਵੇਲੇ. "ਆਇ ਸਿਪਹਿਰੀ ਕਰੋਂ ਉਚਾਰੀ." (ਗੁਪ੍ਰਸੂ)


ਫ਼ਾ. [سپر] ਸੰਗ੍ਯਾ- ਢਾਲ. ਚਰਮ.


ਦੇਖੋ, ਸ਼ਿਪ੍ਰਾ.


ਸੰਗ੍ਯਾ- ਤੀਰ, ਜੋ ਸਿਪਰ (ਢਾਲ) ਨੂੰ ਭੰਨ ਦੇਵੇ. (ਸਨਾਮਾ) ੨. ਇਹ ਨਾਉਂ ਬੰਦੂਕ ਆਦਿ ਸ਼ਸਤ੍ਰ ਦਾ ਭੀ ਹੋ ਸਕਦਾ ਹੈ।


ਸੰਗ੍ਯਾ- ਖੜਗ, ਜੋ ਢਾਲ ਦਾ ਵੈਰੀ ਹੈ. (ਸਨਾਮਾ) ੨. ਦੇਖੋ, ਸਿਪਰਾਦਰ.