Meanings of Punjabi words starting from ਅ

ਉਰਲਾ ਅਤੇ ਪਰਲਾ ਕਿਨਾਰਾ। ੨. ਲੋਕ ਪਰਲੋਕ। ੩. ਸੰ. ਸਮੁੰਦਰ, ਜੋ ਦੋ ਕਿਨਾਰੇ ਰਖਦਾ ਹੈ.


ਵਿ- ਜੋ ਵਾਰਿਆ (ਵਰਜਿਆ) ਨਹੀਂ ਜਾਂਦਾ. ਅਮੋੜ। ੨. ਫ਼ਾ. [اوارہ] ਵਿ- ਸੁਸਤ. ਆਲਸੀ. ਨਿਕੰਮਾ। ੩. ਬਰਬਾਦ ਹੋਇਆ.


ਸੰ. अवान्तर. ਵਿ- ਭੀਤਰੀ. ਵਿੱਚ ਦਾ. ਅੰਦਰਲਾ.


ਦੇਖੋ, ਅਬਿ.


ਸੰ. ਅਵ੍ਯਕ੍ਤ. ਵਿ- ਵ੍ਯਕ੍ਤਿ (ਦੇਹ) ਬਿਨਾ. ਨਿਰਾਕਾਰ। ੨. ਸੰਗ੍ਯਾ- ਪਾਰਬ੍ਰਹਮ। ੩. ਜੀਵਾਤਮਾ। ੪. ਕਾਮਦੇਵ. ਅਨੰਗ.


ਸੰ. अव्याकृत. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਇੱਕ ਰਸ ਰਹਿਣ ਵਾਲਾ। ੨. ਗੁਪਤ, ਜੋ ਪ੍ਰਗਟ ਨਹੀਂ। ੩. ਵੇਦਾਂਤ ਅਨੁਸਾਰ ਜਗਤ ਦਾ ਕਾਰਣ ਰੂਪ ਅਗ੍ਯਾਨ. "ਜਿਸ ਅਗ੍ਯਾਨ ਵਿਖੇ ਇਹ ਖਟ ਹੈਂ ਤਿਸ ਹੀ ਕੋ ਅਵ੍ਯਾਕ੍ਰਿਤ ਕਹੀਐ." (ਗੁਪ੍ਰਸੂ) ੪. ਸਾਂਖ੍ਯ ਮਤ ਅਨੁਸਾਰ ਪ੍ਰਕ੍ਰਿਤਿ.


अव्याप्ति. ਸੰਗ੍ਯਾ- ਵ੍ਯਾਪਤੀ ਦਾ ਅਭਾਵ। ੨. ਲੱਛਣ ਦਾ ਇੱਕ ਦੋਸ ਜਿਸ ਦਾ ਸਰੂਪ ਇਹ ਹੈ ਕਿ ਜਿਸ ਦਾ ਲੱਛਣ ਕਰੀਏ ਉਸ ਦੇ ਸਾਰੇ ਅੰਗ ਵਿੱਚ ਨਾ ਘਟੇ ਕਿੰਤੂ ਇੱਕ ਦੇਸ਼ ਵਿੱਚ ਰਹੇ, ਜਿਵੇਂ ਕੋਈ ਗਊ ਦਾ ਲੱਛਣ ਕਰੇ ਕਿ ਗੋਰੇ ਰੰਗ ਵਾਲੀ ਗਊ ਹੈ। ਤਦ ਇਹ ਲੱਛਣ ਕਪਿਲਾ ਆਦਿ ਗਾਈਆਂ ਵਿੱਚ ਨਹੀਂ ਘਟੇਗਾ.


ਵਿ- ਨਾ ਵਿਆਉਣ (ਸੂਣ) ਯੋਗ੍ਯ। ੨. ਸੰਗ੍ਯਾ- ਬੰਧ੍ਯਾ. ਬਾਂਝ. "ਅਵਿਆਵਰ ਨ ਵਿਆਵਈ." (ਭਾਗੁ)