Meanings of Punjabi words starting from ਕ

ਸੰ. ਕੌਪੀਨ. ਇਤਨਾ ਲੰਮਾ ਵਸਤ੍ਰ ਜੋ ਖੂਹ ਵਿੱਚ ਵਗਾਉਣ ਯੋਗ੍ਯ ਹੋਵੇ. ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢ ਲਈਏ. ਇਹ ਵਸਤ੍ਰ ਲਿੰਗੋਟੀ ਅਤੇ ਕਮਰਕਸੇ ਦਾ ਕੰਮ ਦਿੰਦਾ ਹੈ. "ਸਤੁ ਬੰਧਿ ਕੁਪੀਨ." (ਰਾਮ ਅਃ ਮਃ ੧)


ਸੰਗ੍ਯਾ- ਨਾਲਾਇਕ਼ ਪੁਤ੍ਰ. ਨਿੰਦਿਤ ਬੇਟਾ। ੨. ਕੁ (ਪ੍ਰਿਥਿਵੀ) ਦਾ ਪੁਤ੍ਰ, ਮੰਗਲ ਗ੍ਰਹ.


ਸੰ. ਕੁਪਕ੍ਸ਼ੀ. ਸੰਗ੍ਯਾ- ਨਿੰਦਿਤ ਪੰਛੀ, ਕਾਂਉਂ। ੨. ਘੋਗੜ.


ਦੇਖੋ, ਕੁਪਰਵਾਣ.