Meanings of Punjabi words starting from ਸ

ਫ਼ਾ [سپاس] ਸੰਗ੍ਯਾ- ਸ਼ੁਕਰ ਕਰਨਾ. ੨. ਤਅਰੀਫ ਕਰਨ ਦੀ ਕ੍ਰਿਯਾ.


ਫ਼ਾ. [سپاہ] ਸੰਗ੍ਯਾ- ਸਿਪਹ (ਫੌਜ) ਨਾਲ ਸੰਬੰਧ ਰੱਖਣ ਵਾਲਾ. ਭਾਵ- ਫੌਜੀ। ੨. ਸੈਨਾ. ਫੌਜ. "ਭਜੇ ਸੰਗ ਲੈਕੇ ਸੁ ਸਾਰੀ ਸਿਪਾਹੰ." (ਵਿਚਿਤ੍ਰ)


ਫ਼ਾ. [سپاہی] ਫੌਜ ਵਿੱਚ ਭਰਤੀ ਹੋਣ ਵਾਲਾ. ਸੈਨਿਕ.¹ "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)


ਫ਼ਾ. [سپارہ] ਸੀ ਪਾਰਹ ਦਾ ਹੀ ਇਹ ਰੂਪ ਹੈ. ਤੀਹ ਭਾਗ. ਤੀਸ ਅਧ੍ਯਾਯ. ਕ਼ੁਰਾਨ ਦੇ ਤੀਸ ਖੰਡ। ੨. ਕੁਰਾਨ ਦੇ ਤੀਹ ਭਾਗਾਂ ਵਿੱਚੋ, ਇੱਕ ਭਾਗ.