Meanings of Punjabi words starting from ਕ

ਸੰਗ੍ਯਾ- ਨਿੰਦਿਤ ਫ਼ਕ਼ੀਰ. ਪਾਖੰਡੀ ਸਾਧ. ਨਿੰਦਿਤ ਫ਼ਕ਼ੀਰੀ. ਪਾਖੰਡ ਦੀ ਫ਼ਕ਼ੀਰੀ। ੨. ਕੁਫ਼ਰ ਕਰਮ. ਨਿੰਦਿਤ ਕਰਮ. ਨੀਚ ਕਰਮ. "ਲਗਾ ਕਿਤੁ ਕੁਫਕੜੇ?" (ਸ੍ਰੀ ਮਃ ੫)


ਅ਼. [کُفر] ਸੰਗ੍ਯਾ- ਸੱਚ ਨੂੰ ਛੁਪਾਉਣ ਦਾ ਕਰਮ। ੨. ਨਾਸ੍ਤਿਕਤਾ. "ਮੁੱਲਾ ਭਾਖੈ, ਕਾਫੁਰਾ! ਕ੍ਯੋਂ ਕੁਫਰ ਅਲਾਵਈ." (ਨਾਪ੍ਰ)


ਵਿ- ਨਾਸ੍ਤਿਕਤਾ ਦੀਆਂ ਗੱਲਾਂ ਕਰਨ ਵਾਲਾ. ਦੇਖੋ, ਕੁਫਰ ਅਤੇ ਕੁਫਰਾਣ.


ਅ਼. [کُفران] ਕੁਫ਼ਰਾਨ. ਸੰਗ੍ਯਾ- ਨਾਸ਼ੁਕਰੀ. ਨਮਕਹਰਾਮੀ. ਕ੍ਰਿਤਘਨਤਾ. "ਕੁਫਰਗੋਇ ਕੁਫਰਾਣੈ ਪਇਆ ਦਝਸੀ." (ਵਾਰ ਮਾਝ ਮਃ ੧)