ਫ਼ਾ. [سپہر] ਸੰਗ੍ਯਾ- ਆਕਾਸ਼. ਆਸਮਾਨ. "ਆਸਮਾਨ ਸਿਪਿਹਰ ਸੁ ਦਿਵ ਗਰਦੂੰ ਬਹੁਰ ਬਖਾਨ। ਪੁਨ ਚਰ ਸ਼ਬਦ ਬਖਾਨੀਐ ਨਾਮ ਬਾਨ ਕੇ ਜਾਨ।।" (ਸਨਾਮਾ) ਅਕਾਸ਼ ਦੇ ਨਾਉਂ- ਆਸਮਾਨ, ਸਿਪਿਹਰ, ਦਿਵ, ਗਰਦੂੰ, ਸ਼ਬਦਾਂ ਨਾਲ ਚਰ ਸਬਦ ਜੋੜਨ ਤੋਂ ਤੀਰ ਦੇ ਨਾਉਂ, ਹੁੰਦੇ ਹਨ.
ਤੀਰ. ਦੇਖੋ, ਸਿਪਿਹਰ। ੨. ਇਹ ਨਾਉਂ ਚੰਦ੍ਰਮਾ ਪੰਛੀ ਆਦਿ ਦਾ ਭੀ ਹੋ ਸਕਦਾ ਹੈ.
ਸੰ. ਸ਼ੁਕ੍ਤਿ. ਦੇਖੋ, ਸਿਪ. ਅੰਗ੍ਰੇਜੀ ਚਮਚਿਆਂ ਦੇ ਆਉਣ ਤੋਂ ਪਹਿਲਾਂ ਸਿੱਪੀ ਨਾਲ ਬੱਚਿਆਂ ਨੂੰ ਦਵਾਈ ਪਿਆਈ ਜਾਂਦੀ ਸੀ. ਪਸਾਰੀ ਅਜੇ ਭੀ ਸਪੂਨ (spoon) ਦੀ ਥਾਂ ਸਿੱਪੀ ਵਰਤਦੇ ਹਨ.
ਸਿਫਤ. ਕਰਤਾਰ ਦੀ ਉਸਤਤਿ. "ਜਿਨ ਕਉ ਪੋਤੈ ਪੁੰਨ ਹੈ ਤਿਨ ਵਾਤਿ ਸਿਪੀਤੀ." (ਵਾਰ ਰਾਮ ੧. ਮਃ ੩) ਜਿਨ੍ਹਾਂ ਦੇ ਪੁੰਨ ਕਰਮ ਜਮਾਂ ਕੀਤੇ ਹੋਏ ਹਨ, ਉਨ੍ਹਾਂ ਦੇ ਮੂੰਹ ਵਿੱਚ ਸਦਾ ਸਿਫਤ ਹੈ.
ਫ਼ਾ. [سِپردُن] ਕ੍ਰਿ- ਹਵਾਲੇ ਕਰਨਾ. ਸੌਂਪਣਾ.
ਦੇਖੋ, ਸਿਪਹਿਰ ਅਤੇ ਸਿਪਹਿਰ.
ਫ਼ਾ. [سپنجی سرائے] ਸੰਗ੍ਯਾ- ਤਿੰਨ ਪੰਜ ਦਿਨ ਠਹਿਰਨ ਦੀ ਥਾਂ. ਭਾਵ- ਜਗਤ.
ਦੇਖੋ, ਸਿਪਰਾਦਰ.
ਅ਼. [صِفت] ਸਿਫ਼ਤ. ਸੰਗ੍ਯਾ- ਗੁਣ। ੨. ਲੱਛਣ। ੩. ਤਅ਼ਰੀਫ। ੪. ਇਹ ਸੰਗ੍ਯਾ ਦੇ ਅੰਤ ਲੱਗਕੇ ਵਿਸ਼ੇਸਣ ਰੂਪ ਹੋ ਜਾਂਦਾ ਹੈ, ਜੈਸੇ- ਫ਼ਰਿਸ਼੍ਤਾ- ਸਿਫ਼ਤ.
nan
nan