Meanings of Punjabi words starting from ਕ

ਸੰਗ੍ਯਾ- ਨਿੰਦਿਤ ਫਲ. ਬੁਰਾ ਨਤੀਜਾ। ੨. ਅ਼. [قُفل] ਕ਼ੁਫ਼ਲ. ਜਿੰਦਾ (ਜੰਦ੍ਰਾ). ਤਾਲਾ.


ਅ਼. [کُفّار] ਕੁੱਫ਼ਾਰ. ਕਾਫ਼ਰ ਦਾ ਬਹੁ ਵਚਨ. "ਕੇਹੜਾ ਸੁਤਾ ਕੁਫਰ ਕੁਫਾਰੀ?" (ਭਾਗੁ) ਕੇਹੜਾ ਨਾਸ੍ਤਿਕ ਨਾਸ਼ੁਕਰਾ ਸੁੱਤਾ ਪਿਆ ਹੈ?


ਸੰਗ੍ਯਾ- ਨਿੰਦਿਤ ਗੇੜ. ਕੁਚਕ੍ਰ. ਬੁਰੀ ਗਰਦਿਸ਼.


ਸੰ. ਕੁਬ੍‌ਜ. ਵਿ- ਕੁੱਬਾ. ਕੁਬੜਾ. "ਨਾਮ ਬਿਨਾ ਜੈਸੇ ਕੁਬਜ ਕੁਰੂਪ." (ਗਉ ਕਬੀਰ)


ਸੰ. ਕੁਬ੍‌ਜਾ. ਵਿ- ਕੁੱਬੀ. ਕੁਬੜੀ।#੨. ਸੰਗ੍ਯਾ- ਕੰਸ ਦੀ ਇੱਕ ਦਾਸੀ, ਜੋ ਬਟਣਾ ਬਣਾਉਣ ਅਤੇ ਮਲਣ ਵਿੱਚ ਵਡੀ ਨਿਪੁਣ ਸੀ. ਜਦ ਕ੍ਰਿਸਨ ਜੀ ਮਥੁਰਾ ਗਏ, ਤਦ ਉਨ੍ਹਾਂ ਨੇ ਇਸ ਤੋਂ ਸੁਗੰਧ ਵਾਲਾ ਲੇਪ ਮੰਗਿਆ, ਇਸ ਨੇ ਕੰਸ ਦਾ ਬਟਣਾ ਕ੍ਰਿਸਨ ਜੀ ਦੇ ਪ੍ਰੇਮ ਨਾਲ ਮਲਿਆ. ਕ੍ਰਿਸਨ ਜੀ ਨੇ ਰੀਝਕੇ ਇਸ ਦੇ ਪੈਰ ਪੁਰ ਆਪਣਾ ਅੰਗੂਠਾ ਰੱਖ ਅਰ ਠੋਡੀ ਹੇਠ ਹੱਥ ਦੇ ਕੇ ਜੋ ਝਟਕਾ ਦਿੱਤਾ, ਤਾਂ ਕੁਬੜਾਪਨ ਦੂਰ ਹੋ ਗਿਆ. ਇਸ ਦਾ ਨਾਉਂ ਅਨੇਕਵਕ੍ਰਾ ਅਤੇ ਤ੍ਰਿਵਕ੍ਰਾ ਭੀ ਹੈ. ਦੇਖੋ, ਕੁਬਿਜਾ। ੩. ਕੈਕੇਯੀ ਦੀ ਦਾਸੀ ਮੰਥਰਾ, ਜਿਸ ਦੇ ਸਿਖਾਉਣ ਪੁਰ ਕੈਕੇਯੀ ਨੇ ਰਾਜਾ ਦਸ਼ਰਥ ਤੋਂ ਭਰਤ ਨੂੰ ਰਾਜ ਅਤੇ ਰਾਮ ਲਈ ਵਣਵਾਸ ਮੰਗਿਆ ਸੀ.