nan
nan
ਸੰਗ੍ਯਾ- ਉਸਤਤਿ. ਦੇਖੋ, ਸਿਫਤ. "ਸਿਫਤਿ ਸਰਮ ਕਾ ਕਪੜਾ ਮਾਂਗਉ." (ਪ੍ਰਭਾ ਮਃ ੧) ੨. ਜਿਸ ਦੀ ਸਿਫਤ ਕੀਤੀ ਜਾਵੇ. ਸ਼ਲਾਘਾਯੋਗ, ਕਰਤਾਰ. "ਵਾਹੁ ਵਾਹੁ ਸਿਫਤਿ ਸਲਾਹ ਹੈ." (ਵਾਰ ਗੂਜ ੧. ਮਃ ੩) "ਸਿਫਤੀ ਸਾਰ ਨ ਜਾਣਨੀ." (ਵਾਰ ਸੂਹੀ ਮਃ ੧) ੩. ਸਿਫਤ ਦ੍ਵਾਰਾ. ਸਿਫਤ ਤੋਂ. "ਸਿਫਤੀ ਗੰਢੁ ਪਵੈ ਦਰਬਾਰਿ." (ਵਾਰ ਮਾਝ ਮਃ ੧) ੪. ਸਿਫ਼ਤਾਂ ਨਾਲ. "ਸਿਫਤੀ ਭਰੇ ਤੇਰੇ ਭੰਡਾਰਾ." (ਸੋਦਰੁ) ੫. ਸਿਫਤਾਂ ਦਾ. "ਅੰਤ ਨ ਸਿਫਤੀ ਕਹਿਣ ਨ ਅੰਤੁ." (ਜਪੁ)
ਅ਼. [صِفر] ਸਿਫ਼ਰ. Cypher. ਖਾਲੀ। ੨. ਬਿੰਦੀ. ਸ਼ੂਨ੍ਯ.
nan
ਅ਼. [صِفل] ਸਿਫ਼ਲ. ਸੰਗ੍ਯਾ- ਕਮੀਨਾਪਨ। ੨. ਨਿਵਾਣ. ਨਸ਼ੇਬ.
ਅ਼. [شِفلہ] ਵਿ- ਕਮੀਨਾ. ਛੁਲਛੁਲਾ. "ਧਾਰ ਲਿਬਾਸ ਨ ਹ੍ਵੈ ਸਿਫਲਾ." (ਸਿੱਖੀ ਪ੍ਰਭਾਕਰ)
ਅ਼. [سفلی] ਸੁਫ਼ਲੀ. ਵਿ- ਘਟੀਆ. ਤੁੱਛ. "ਰੂਹੀ ਸਿਫਲੀ ਗਿਰਗੇ ਭਾਰੇ." (ਸਲੋਹ)
ਸੰ। ਸ਼ਿਫ਼ਾ. ਸੰਗ੍ਯਾ- ਕਮਲ ਦੀ ਜੜ. ਭੇਂਹ. ਭਿਸ। ੨. ਮੂਲ. ਬਿਰਛ ਦਾ ਮੁੱਢ. "ਅਹੰ ਬੀਜ ਮਮਤਾ ਸਿਫਾ ਰਾਗ ਦ੍ਵੈਸ ਬਡ ਟਾਂਸ." (ਨਾਪ੍ਰ) ੩. ਚਾਬੁਕ. ਹੰਟਰ। ੪. ਹਲਦੀ. ੫. ਅ਼. [شفا] ਸ਼ਿਫ਼ਾ. ਅੰਤਿਮ ਅਵਸਥਾ। ੬. ਕਿਨਾਰਾ ੭. ਤਰਫ. ਦਿਸ਼ਾ। ੮. ਅਰੋਗ੍ਯਤਾ. ਤਨਦੁਰੁਸ੍ਤੀ.
ਅ. [صفات] ਸਿਫ਼ਾਤ. ਸਿਫ਼ਤ ਦਾ ਬਹੁਵਚਨ। ੨. ਅ. [سفاعت] ਸ਼ਿਫ਼ਾਅ਼ਤ. ਸਿਫਾਰਿਸ਼.
ਅ਼. [صفاتی] ਸਿਫ਼ਾਤੀ. ਵਿ- ਗੁਣਵਾਚਕ. ਸਿਫਤ ਨਾਲ ਹੈ ਜਿਸ ਦਾ ਸੰਬੰਧ.
nan