Meanings of Punjabi words starting from ਕ

ਦੇਖੋ, ਕੁਵਲੀਆਪੀੜ.


ਦੇਖੋ, ਕੁਬਜ। ੨. ਅ਼. [قُّبہ] ਕ਼ੁੱਬਾ. ਗੁੰਬਜ. ਬੁਰਜ. ਗੁੰਬਜਦਾਰ ਇਮਾਰਤ.


ਸੰਗ੍ਯਾ- ਨਿੰਦਿਤ ਵਾਦੀ. ਭੈੜੀ ਬਾਂਣ. ਬੁਰੀ ਆਦਤ. ਬਦਖ਼ੋ.


ਸੰਗ੍ਯਾ- ਕੌੜੀ ਬਾਣੀ. ਕੁਬੋਲ. "ਸਬਦੁ ਨ ਚੀਨੈ ਲਵੈ ਕੁਬਾਣਿ." (ਸਿੱਧਗੋਸਟਿ) ਲਵੈ (ਬੋਲਦਾ ਹੈ) ਨਿੰਦਿਤ ਬਾਣੀ। ੨. ਮੰਦ ਕਵਿਤਾ. ਪਰਮਾਰਥ ਤੋਂ ਖਾਲੀ ਬਾਣੀ। ੩. ਕਵਿਤਾ ਦੇ ਨਿਯਮਾਂ ਵਿਰੁੱਧ ਰਚਨਾ.


ਦੇਖੋ, ਕੁਬਜਾ. "ਕੁਬਿਜਾ ਉਧਰੀ ਅੰਗੁਸਟ ਧਾਰ." (ਬਸੰ ਅਃ ਮਃ ੫) "ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ." (ਗਉ ਨਾਮਦੇਵ)