Meanings of Punjabi words starting from ਸ

ਫ਼ਾ. [سفارش] ਸੰਗ੍ਯਾ- ਸੁਪਾਰਿਸ਼. ਸੌਂਪਣ ਦਾ ਭਾਵ. ਭਲਾਈ ਲਈ ਪ੍ਰੇਰਨਾ. Recommendation.


ਸੰ. ਸ਼ੇਵਾਲ. ਸੰਗ੍ਯਾ- ਪਾਣੀ ਦਾ ਜਾਲਾ. ਕਾਈ. "ਕਾਇਆ ਛੀਜੈ ਭਈ ਸਿਬਾਲ." (ਓਅੰਕਾਰ) ਵਿਕਾਰਰੂਪ ਕਾਈ ਨਾਲ ਢਕੀ ਹੋਈ. ਅਥਵਾ ਸ਼ੇਵਾਲ ਜੇਹੀ ਮਲੀਨ ਹੋਈ. "ਭਖਸਿ ਸਿਬਾਲੁ ਬਸਸਿ ਨਿਰਮਲ ਜਲ." (ਮਾਰੂ ਮਃ ੧) ਸਿਬਾਲ ਤੋਂ ਭਾਵ ਵਿਸੇਭੋਗ ਹੈ.


ਦੇਖੋ, ਸਿਵਿ.


ਦੇਖੋ, ਸਿਵਿਕਾ.