ਸੰ. ਕੁਵਿੰਦ. ਸੰਗ੍ਯਾ- ਜੁਲਾਹਾ, ਜੋ ਕੁ (ਜ਼ਮੀਨ) ਨੂੰ ਤਾਣੀ ਦੇ ਤਣਨ ਲਈ ਪਹਿਲਾਂ ਵਿੰਦ (ਜਾਣਦਾ) ਹੈ, ਕਿ ਕਿਤਨੀ ਇਸ ਕੰਮ ਲਈ ਕਾਫੀ ਹੋਵੇਗੀ.
ਵਿ- ਮੂਰਖ. ਨੀਚਬੁੱਧਿ ਵਾਲਾ.
ਸੰਗ੍ਯਾ- ਨਿੰਦਿਤ ਬੁੱਧਿ. ਖੋਟੀ ਮਤਿ. "ਕੁਬੁਧਿ ਡੂਮਣੀ ਕੁਦਇਆ ਕਸਾਇਣਿ." (ਵਾਰ ਸ੍ਰੀ ਮਃ ੧) ੨. ਵਿ- ਨੀਚ ਬੁੱਧਿ ਵਾਲਾ.
ਦੇਖੋ, ਟਾਹਲਾਸਾਹਿਬ.
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ.
ਸੰਗ੍ਯਾ- ਨਿੰਦਿਤ ਬੋਲ. ਕੁਵਾਕ੍ਯ. ਕੌੜਾ ਵਚਨ.
ਵਿ- ਨਿੰਦਿਤ ਹੈ वृत्त् (ਆਚਾਰ) ਜਿਸ ਦਾ. ਬਦਚਲਨ. "ਕੁਬ੍ਰਿਤਨ ਕ੍ਰਿਪਾਨ." (ਪਾਰਸਾਵ) ਬਦਚਲਨਾਂ ਨੂੰ ਤਲਵਾਰ ਦੀ ਤਰਾਂ ਕੱਟਣ ਵਾਲਾ ਹੈ। ੨. ਕੁ (ਪ੍ਰਿਥਿਵੀ) ਦਾ ਵ੍ਰਿੱਤ (ਘੇਰਾ). ਮਹ਼ੀਤ਼.
ਸੰਗ੍ਯਾ- ਕੁਵ੍ਰਿੱਤਿ. ਨਿੰਦਿਤ ਉਪਜੀਵਿਕਾ। ੨. ਬੁਰੀ ਹਾਲਤ. ਦੁਰਦਸ਼ਾ.
ਦੇਖੋ, ਕਾਬੁਲ। ੨. ਕੁ (ਨਿੰਦਿਤ) ਭਾ (ਸ਼ੋਭਾ). ੩. ਕੁ (ਜਮੀਨ) ਦੀ ਭਾ (ਛਾਇਆ).