Meanings of Punjabi words starting from ਅ

ਵਿ- ਅਮੰਗਲ ਚਾਹੁਣ ਵਾਲਾ. ਬੁਰਾ ਚਿਤਵਨ ਵਾਲਾ.


ਸੰਗ੍ਯਾ- ਬੁਰਾ ਚਿਤਵਨਾ.


ਦੇਖੋ, ਅਸ਼੍ਵਮੇਧ. "ਅਸੁਮੇਧ ਜਗਨੇ." (ਗੌਂਡ ਨਾਮਦੇਵ) ੨. ਰਾਜਾ ਜਨਮੇਜਯ ਦਾ ਦਾਸੀ ਤੋਂ ਜਨਮਿਆ ਪੁਤ੍ਰ. ਦੇਖੋ, ਦਸਮ ਗ੍ਰੰਥ ਜਨਮੇਜਯ ਰਾਜ, ਅੰਗ ੧੯੫.


ਜਨਮੇਜਯ ਦਾ ਦਾਸੀ ਤੋਂ ਉਤਪੰਨ ਹੋਇਆ ਦੂਜਾ ਪੁਤ੍ਰ. ਦੇਖੋ, ਦਸਮ ਗ੍ਰੰਥ ਜਨਮੇਜਯ ਰਾਜ, ਅੰਕ ੧੯੫.


ਸੰ. ਸੰਗ੍ਯਾ- ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ੍ਰ ਧਾ. "ਅਨਗਨ ਕਾਲ ਅਸੁਰ ਤਬ ਮਾਰੇ." (ਚਰਿਤ੍ਰ ੪੦੫) ੨. ਪ੍ਰੇਤ. ਭੂਤਨਾ। ੩. ਸੂਰਜ, ਜੋ ਚਮਕਦਾ ਹੈ. ਦੇਖੋ, ਅਸ੍‌ ਧਾ। ੪. ਭਾਵ- ਵਿਕਾਰ. ਕੁਕਰਮ. "ਅਸੁਰ ਸੰਘਾਰੈ ਸੁਖਿ ਵਸੈ." (ਸ੍ਰੀ ਮਃ ੩) "ਸਤਿਗੁਰੁ ਅਸੁਰ ਸੰਘਾਰੁ." (ਸ੍ਰੀ ਅਃ ਮਃ ੧) ੫. ਕੁਕਰਮ ਕਰਨ ਵਾਲਾ. ਕੁਕਰਮੀ ਜੀਵ. "ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ." (ਵਿਚਿਤ੍ਰ)#੬. ਨਿਘੰਟੁ¹ ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭. ਵਿ- ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸ੍‌ ਧਾ. "ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ." (੧੧੨) ਸ਼ੁਧ ਪਾਠ ਹੈ- "ਅਸ੍ਰ ਸਬਦ ਫੁਨ ਦੇਹੁ." ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ। ੯. ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸ੍‌ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧- ੩੫- ੯ ਦਾ ਭਾਸ਼੍ਯ- "असुरः सर्वेषां प्राणदः ,च्च् ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਵਿੱਚ "ਅਹੁਰ" ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ- ਸਪ੍ਤ- ਹਫ਼ਤ, ਦਸ਼- ਦਹ, ਮਾਸ- ਮਾਹ ਆਦਿ। ੧੦. ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ "ਸੁਰਾ" ਆਖਦੇ ਹਨ ਪਰਗਟ ਹੋਈ, ਦੈਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਿਣ ਕੀਤੀ, ਉਹ ਸੁਰ ਕਹਾਏ.


ਵਿ- ਅਸੁਰ ਤੁੱਲ ਸੰਘਾਰਕ. ਰਾਖਸਾਂ ਵਾਕਰ ਹਿੰਸਾ ਕਰਨ ਵਾਲਾ. "ਹੋਆ ਅਸੁਰ ਸੰਘਾਰ" (ਸ੍ਰੀ ਅਃ ਮਃ ੫) ੨. ਦੈਤਾਂ ਦੇ ਮਾਰਣ ਵਾਲਾ। ੩. ਕੁਕਰਮ ਅਥਵਾ ਕੁਕਰਮੀਆਂ ਦਾ ਸੰਘਾਰ ਕਰਤਾ.


ਵਿ- ਦੈਤਾਂ ਦਾ ਨਾਸ਼ ਕਰਨ ਵਾਲਾ. ਕੁਕਰਮੀਆਂ ਦਾ ਵਿਨਾਸ਼ਕ। ੨. ਆਸੁਰੀ ਸੰਪਦਾ ਦੇ ਮਿਟਾਉਣ ਵਾਲਾ. "ਮੇਰਾ ਪ੍ਰਭੁ ਸਾਚਾ ਅਸੁਰਸੰਘਾਰਣ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਅਸੁਰ (ਦੈਤਾਂ) ਦਾ ਗੁਰੂ. ਸ਼ੁਕ੍ਰਾਚਾਰਯ.