Meanings of Punjabi words starting from ਕ

ਰਾਜਪੂਤਾਂ ਦਾ ਇੱਕ ਗੋਤ. ਜੈਪੁਰ ਦੇ ਮਹਾਰਾਜਾ ਕਛਵਾਹਾ ਕੁਲ ਵਿੱਚੋਂ ਹਨ. ਕਿਤਨੇ ਕਵੀਆਂ ਨੇ ਲਿਖਿਆ ਹੈ ਕੱਛਪ ਅਵਤਾਰ ਦੇ ਉਪਾਸਕ ਰਾਜਪੂਤਾਂ ਦੀ ਕਛਵਾਹਾ ਸੰਗ੍ਯਾ ਹੋਈ ਹੈ. "ਜਯ ਸਿੰਘ ਭੂਪ ਹੁਤੋ ਕਛਵਾਹਾ." (ਗੁਪ੍ਰਸੂ); ਦੇਖੋ, ਕਛਵਾਹਾ. "ਕਛ੍ਵਾਹੇ ਰਠੌਰੇ ਬਘੇਲੇ ਖਁਡੇਲੇ." (ਚਰਿਤ੍ਰ ੩੨੦)


ਦੇਖੋ, ਕੱਛ ੧. "ਨਿਕਸ੍ਯੋ ਜਨੁ ਸਿੰਘ ਕਛਾਰ ਤੈਂ." (ਗੁਪ੍ਰਸੂ)


ਵਿ- ਕੱਛ ਵਾਲਾ. ਕਛਹਿਰਾਧਾਰੀ। ੨. ਜਾਂਘੀਆ ਰੱਖਣ ਵਾਲਾ. ਦੇਖੋ, ਕੱਛੀ.


ਸੰਗ੍ਯਾ- ਕੁਕ੍ਸ਼ਿ. ਕੁੱਖ। ੨. ਸੰ. ਨਿਕਕ੍ਸ਼੍‍. ਬਾਂਹ ਦੇ ਮੂਲ ਹੇਠ ਦਾ ਟੋਆ. Armpit । ੩. ਕੁੜਤੇ ਆਦਿਕ ਦਾ ਉਹ ਭਾਗ, ਜੋ ਬਗਲ ਵੱਲ ਹੁੰਦਾ ਹੈ। ੪. ਕੱਛ ਦੇਸ਼ ਦਾ. "ਉੱਛਲਿਯੇ ਕੱਛੀ ਕੱਛਾਲੇ." (ਰਾਮਾਵ) ੫. ਕੱਛ ਵਾਲਾ. ਕੱਛ ਧਾਰੀ.