Meanings of Punjabi words starting from ਚ

ਸੰਗ੍ਯਾ- ਚੜ੍ਹਾਈ. ਚੜ੍ਹਨ ਦੀ ਕ੍ਰਿਯਾ। ੨. ਦੁਸ਼ਮਨ ਪੁਰ ਫੌਜਕਸ਼ੀ। ੩. ਕੂਚ. ਰਵਾਨਗੀ। ੪. ਖ਼ਾ. ਪਰਲੋਕ ਗਮਨ.


ਕ੍ਰਿ- ਚੜ੍ਹਾਉਣਾ. ਆਰੋਹਣ ਕਰਾਉਣਾ. "ਬੂਡਿਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ?" (ਬਿਲਾ ਸਧਨਾ) ੨. ਦੇਖੋ, ਚੜ੍ਹਾਉਣਾ.


ਸੰਗ੍ਯਾ- ਚੜ੍ਹਾਵਾ. ਦੇਵਤੇ ਨੂੰ ਅਰਪਿਆ ਹੋਇਆ ਪਦਾਰਥ. ਭੇਟਾ। ੨. ਲਾੜੇ ਵੱਲੋਂ ਲਾੜੀ ਨੂੰ ਸ਼ਾਦੀ ਸਮੇਂ ਪਹਿਰਣ (ਸ਼ਰੀਰ ਪੁਰ ਚੜ੍ਹਾਉਣ) ਲਈ ਭੇਜੇ ਵਸਤ੍ਰ ਅਤੇ ਭੂਖਣ. ਵਰੀ.


ਜੱਟਾਂ ਦਾ ਇੱਕ ਗੋਤ੍ਰ। ੨. ਖੁਖਰਾਣ ਖਤ੍ਰੀਆਂ ਵਿੱਚੋਂ ਇੱਕ ਉੱਚੀ ਜਾਤਿ. "ਜੱਟੂ ਭਾਨੂ ਤੀਰਥਾ ਚਾਇਚਈਲੇ ਚੱਢੇ ਚਾਰੇ." (ਭਾਗੁ)


ਸੰਗ੍ਯਾ- ਇੱਖ ਦੀ ਇੱਕ ਕ਼ਿਸਮ. ਚਣ ਕਮਾਦ ਦਾ ਮਿੱਠਾ ਬਹੁਤ ਉੱਤਮ ਹੁੰਦਾ ਹੈ। ੨. ਸੰ ਪ੍ਰਤ੍ਯ- ਪ੍ਰਸਿੱਧ। ੩. ਨਿਪੁਣ. ਇਹ ਅੰਤ ਵਿੱਚ ਲਗਾਇਆ ਜਾਂਦਾ ਹੈ, ਜਿਵੇਂ- ਵਿਦ੍ਯਾਚਣ.


ਸੰ. चणक ਸੰਗ੍ਯਾ- ਛੋਲਾ. ਨੁਖ਼ੂਦ. ਚਨਾ. ਦੇਖੋ, ਛੋਲਾ


ਦੇਖੋ, ਚਾਣਕ੍ਯ.