Meanings of Punjabi words starting from ਢ

ਸੰਗ੍ਯਾ- ਢੋਲ ਬਜਾਉਂਣ ਵਾਲਾ. ਦੁਹਲਚੀ.


ਵਿ- ਪਿਆਰਾ. "ਭਾਖੈਂ, ਢੋਲਨ ਕਹਾਂ ਰੇ?" (ਰਾਮਾਵ) "ਸਦਰੰਗ ਢੋਲਾ." (ਸੂਹੀ ਮਃ ੧) ੨. ਸੰਗ੍ਯਾ- ਪਤਿ. ਦੁਲਹਾ. ਲਾੜਾ.


ਦੇਖੋ, ਢੁਰਾਵਨ, ਢੁਲਾਵਨ ਅਤੇ ਢੋਰਨ. "ਨਾਮ ਤੇਰਾ ਤੁਹੀ ਚਵਰ ਢੋਲਾਰੇ." (ਧਨਾ ਰਵਿਦਾਸ) "ਦੇਉ ਸੂਹਨੀ ਸਾਧੁ ਕੈ ਬੀਜਨੁ ਢੋਲਾਵਉ." (ਬਿਲਾ ਮਃ ੫)


ਢੋਲਾ (ਪ੍ਯਾਰੇ) ਨੇ. "ਦੁਰਮਤਿ ਪਰਹਰਿ ਛਾਡੀ ਢੋਲਿ." (ਓਅੰਕਾਰ) ਦੁਰਮਤਿ ਵਾਲੀ ਇਸਤ੍ਰੀ ਪਤਿ ਨੇ ਤ੍ਯਾਗ ਦਿੱਤੀ ਹੈ.