Meanings of Punjabi words starting from ਤ

ਦੇਖੋ, ਤਤਖਿਣ.


ਸੰਗ੍ਯਾ- ਤਤ੍ਵਯੋਗ. ਸਹਜਯੋਗ. ਗੁਰਮਤ ਅਨੁਸਾਰ ਕਰਤਾਰ ਨਾਲ ਨਾਮਅਭ੍ਯਾਸ ਦ੍ਵਾਰਾ ਲਿਵ ਲਾਉਣਰੂਪ ਯੋਗ. "ਐਸੋ ਜਨ ਬਿਰਲੋ ਹੈ ਸੇਵਕ ਜੋ ਤਤਜੋਗ ਕਉ ਬੇਤੈ." (ਕਾਨ ਮਃ ੫) ਦੇਖੋ, ਸਹਜਜੋਗ। ੨. ਯੋਗ ਦਾ ਤਤ੍ਵ (ਨਿਚੋੜ- ਸਿੱਧਾਂਤ).


ਸੰ. तत्तु्ल्य ਤੱਤੁਲ੍ਯ. ਵਿ- ਓਹੋਜੇਹਾ. ਉਸ ਬਰਾਬਰ.


ਤਾਲ ਦੇ ਅੰਦਾਜ਼ ਦਾ ਬੋਲ. ਨ੍ਰਿਤ੍ਯ ਸਮੇਂ ਆ- ਧਾ. "ਨਚੇ ਜੰਗ ਰੰਗੰ ਤਤੱਥਈ ਤਤਥ੍ਯੰ." (ਰਾਮਾਵ)


ਸੰ. तत्त्वदशिन- ਤਤ੍ਵਦ੍ਰਸ੍ਟਾ. ਦੇਖੋ, ਤਤ ੯.


ਸੰ. तत्पर, ਵਿ- ਕੰਮ ਕਰਨ ਲਈ ਤਿਆਰ. ਮੁਸ੍ਤੈਦ। ੨. ਚਤੁਰ। ੩. ਤਦਾਸਕ੍ਤ. ਉਸ ਵਿੱਚ ਲਗਿਆ ਹੋਇਆ। ੪. ਸੰਗ੍ਯਾ- ਨਿਮੇਸ ਦਾ ਤੀਹਵਾਂ ਹ਼ਿਸਾ.