Meanings of Punjabi words starting from ਫ

ਸੰਗ੍ਯਾ- ਫਲਧਰ ਅਰਿ (ਹਾਥੀ) ਵਾਲੀ. ਉਹ ਫ਼ੌਜ ਜਿਸ ਵਿੱਚ ਹਾਥੀ ਹੋਣ. ਦੀ ਪ੍ਰਤ੍ਯਯ ਦਾ ਅਰਥ ਵਾਲੀ ਹੈ. (ਸਨਾਮਾ)


ਦੇਖੋ, ਫਲਣਾ.


ਫਲ ਦੇਣ, "ਕਬੀਰ ਫਲ ਲਾਗੇ ਫਲਨਿ." (ਸ) ਫਲ ਦੇਣ ਲੱਗੇ. ਫਲਣ ਲੱਗੇ। ੨. ਸੰ. फलिन् ਸੰਗ੍ਯਾ- ਬਿਰਛ, ਜਿਸ ਨੂੰ ਫਲ ਲਗਦੇ ਹਨ.


ਸੰਗ੍ਯਾ- ਸੰਸਕ੍ਰਿਤ ਦੇ ਪੁਰਾਣੇ ਗ੍ਰੰਥਾਂ ਅਨੁਸਾਰ ਮਤੀਰਾ ਅਤੇ ਖਰਬੂਜਾ। ੨. ਕਈਆਂ ਦੇ ਮਤ ਅਨੁਸਾਰ ਅੰਬ.