Meanings of Punjabi words starting from ਮ

ਵਡੀ ਮਾਤਾ। ੨. ਲਕ੍ਸ਼੍‍ਮੀ। ੩. ਦੁਰਗਾ. "ਮਹਾਮਾਈ ਕੀ ਪੂਜਾ ਕਰੈ। ਨਰ ਸੈ ਨਾਰਿ ਹੋਇ. ਅਉਤਰੈ." (ਗੌਂਡ ਨਾਮਦੇਵ) ੪. ਮਾਤਾ ਸਾਹਿਬਕੌਰ.


ਦੇਖੋ, ਮਹਾਮਾਇਆ.


ਦੇਖੋ, ਨਾਰਾਚ ੨.


ਮਾਯਾ. "ਮਹਾਮੋਹਨੀ ਖਾਇਓ." (ਗੂਜ ਮਃ ੫)


ਬਹੁਤ ਨੇਕ ਸਲਾਹ. ਉੱਤਮ ਰਾਯ. "ਮਹਾ ਮੰਤ੍ਰ ਨਾਨਕ ਕਥੈ ਹਰਿ ਕੇ ਗੁਣ ਗਾਈ." (ਬਿਲਾ ਮਃ ੫) ੨. ਮੰਤ੍ਰਾਂ ਵਿੱਚੋਂ ਉੱਤਮ ਮੰਤ੍ਰ. ਵਾਹਗੁਰੂ ਸਤਿਨਾਮੁ. "ਮਹਾਮੰਤ੍ਰ ਗੁਰ ਹਿਰਦੈ ਬਸਿਓ." (ਆਸਾ ਮਃ ੫)


ਸੰ. ਮਹਾਰ੍‍ਣਵ. ਵਡਾ ਅਰਣਵ (ਸਾਗਰ). ਮਹੋਦਧਿ। ੨. ਭਾਵ- ਸੰਸਾਰ ਸਮੁੰਦਰ.


ਅ਼. [مہارت] ਸੰਗ੍ਯਾ- ਅਭ੍ਯਾਸ। ੨. ਲਯਾਕ਼ਤ. ਯੋਗ੍ਯਤਾ.


ਸੰ. ਵਿ- ਵਡੇ ਰਥ ਵਾਲਾ। ੨. ਸੰਗ੍ਯਾ- ਵਡਾ ਰਥ। ੩. ਵਡਾ ਯੋਧਾ. ਮਹਾਰਥੀ. ਐਸਾ ਬਹਾਦੁਰ, ਜੋ ਇਕੱਲਾ ਹੀ ਦਸ ਹਜ਼ਾਰ ਧਨੁਖਧਾਰੀਆਂ ਦਾ ਮੁਕਾਬਲਾ ਕਰੇ। ੪. ਉਹ ਯੋਧਾ, ਜਿਸ ਨਾਲ ਦਸ ਹਜ਼ਾਰ ਧਨੁਖਧਾਰੀ ਹੋਵੇ। ੫. ਸ਼ਿਵ. ਮਹਾਦੇਵ। ੬. ਸੰ. ਮਹਾਰ੍‍ਥ. ਗੂਢ ਸਿੱਧਾਂਤ. "ਸਿੱਖਨ ਸੋਂ ਅਸ ਕੋਮਲ ਭਾਖ ਮਹਾਰਥ ਹੈ ਜਿਸ ਮੇਂ ਸੁਖਦਾਈ." (ਗੁਪ੍ਰਸੂ) ੭. ਵਿ- ਬਹੁਤ ਧਨ ਵਾਲਾ. ਵਡਾ ਦੌਲਤਮੰਦ.


ਦੇਖੋ, ਮਹਾਰਥ ੩.