Meanings of Punjabi words starting from ਰ

ਸੰ. ਰਘੁਨਾਥ ਰਘੁਵੰਸ਼ ਦੇ ਨਾਥ, ਰਾਮਚੰਦ੍ਰ ਜੀ। ੨. ਰਘੁ (ਪ੍ਰਕਾਸ਼) ਦਾ ਸ੍ਵਾਮੀ ਜ੍ਯੋਤਿਰੂਪ, ਕਰਤਾਰ.¹ ਦੇਖੋ, ਰਘੁ ੨. "ਇਹ ਬਿਪਤ ਮੈ ਟੇਕ ਏਕ ਰਘਨਾਥ." (ਸਃ ਮਃ ੯)


ਰਾਘਵ. ਸ਼੍ਰੀ ਰਾਮਚੰਦ੍ਰ. "ਤੀਸਰ ਜੁੱਗ ਭਯੋ ਰਘਵਾ." (ਕ੍ਰਿਸਨਾਵ) ਤੀਸਰ ਦਾ ਅਰਥ ਤ੍ਰੇਤਾ ਹੈ। ੨. ਸੰ. ਰਘੂਦ੍ਵਹ. ਰਘੁਵੰਸ਼ੀਆਂ ਦੀ ਰਖ੍ਯਾ ਦਾ ਬੋਝ ਉਠਾਉਣ ਵਾਲਾ. ਸ਼੍ਰੀ ਰਾਮਚੰਦ੍ਰ.


ਰਾਘਵ ਈਸ਼. ਰਾਘਵੇਸ਼. ਰਘੁਵੰਸ਼ੀਆਂ ਦਾ ਸ੍ਵਾਮੀ, ਸ਼੍ਰੀ ਰਾਮ. "ਹੈ ਨ ਰਘ੍ਵੇਸ¹ ਜਦ੍ਵੇਸ ਰਮਾਪਤਿ." (੩੩ ਸਵੈਯੇ)


ਸੰ. ਵਿ- ਤੇਜ਼ ਚਾਲ ਵਾਲਾ. ਦੇਖੋ, ਰਘ੍‌ ਧਾ। ੨. ਸੰਗ੍ਯਾ- ਰੌਸ਼ਨੀ. ਪ੍ਰਕਾਸ਼। ੩. ਹਰਕਾਰਾ. ਦੂਤ। ੪. ਸੁਦਕ੍ਸ਼ਿਣਾ ਦੇ ਗਰਭ ਤੋਂ ਦਿਲੀਪ ਦਾ ਪੁਤ੍ਰ ਅਤੇ ਅਜ ਦਾ ਪਿਤਾ ਸੂਰਜਵੰਸ਼ੀ ਅਯੋਧ੍ਯਾ ਦਾ ਰਾਜਾ, ਜਿਸ ਤੋਂ ਵੰਸ਼ ਦਾ ਨਾਮ ਰਘੁਵੰਸ਼ ਹੋਇਆ. "ਤਿਨ ਕੇ ਬੰਸ ਬਿਖੇ ਰਘੁ ਭਯੋ। ਰਘੁਬੰਸਹਿ ਜਿਨ ਜਗਹਿ ਚਲਯੋ ॥" (ਵਿਚਤ੍ਰਿ) ੫. ਰਘੁ ਦੀ ਕੁਲ ਦੇ ਲੋਕ. ਰਘੁਵੰਸ਼. "ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ)