Meanings of Punjabi words starting from ਲ

ਅ਼. [لزیز] ਲਜੀਜ. ਵਿ ਲੱਜਤ (ਸੁਆਦ) ਵਾਲਾ. ਰਸਦਾਇਕ. ਮਜ਼ੇਦਾਰ.


ਵਿ- ਲੱਜਾਸ਼ੀਲ. ਲੱਜਾਵਾਲਾ.


ਲੱਜਾਵਾਨ ਹੁੰਦਾ ਹੈ. "ਮਾਨੁਖ ਪਰਥਾਈ ਲਜੀਵਦੋ." (ਵਾਰ ਮਾਰੂ ੨. ਮਃ ੫)


ਸੰ. ਰੱਜੁ. ਸੰਗ੍ਯਾ- ਰੱਸੀ. "ਲਜੁ ਟੂਕਸਿ ਮੂਸਾ. ਭਾਈਰੇ!" (ਗਉ ਮਃ ੧) ਰੱਜੁ ਉਮਰ, ਚੂਹਾ ਕਾਲ ੨. ਲੱਜਾ. ਸ਼ਰਮ.


ਦੇਖੋ, ਕਾਜ ੩.


ਕ੍ਰਿ- ਲਭ (ਪ੍ਰਾਪਤ) ਕਰਨਾ. ਲਬਧ ਹੋਣਾ. ਮਿਲਣਾ.


ਸੰ. लट्. ਧਾ- ਬਾਲਕ ਵਾਂਝ ਚੇਸ੍ਟਾ ਕਰਨਾ ਅਥਵਾ ਬੋਲਣਾ। ੨. ਸੰਗ੍ਯਾ- ਕੇਸ਼ਾਂ ਦੀ ਜਟਾ. "ਲਟ ਛੂਟੀ ਵਰਤੈ ਬਿਕਰਾਲ." (ਭੈਰ ਅਃ ਕਬੀਰ) "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ) "ਲਟ ਭਿਟਕਾਏ ਤਿਟੀਐ ਹੋਵੈ." (ਆਸਾ ਕਬੀਰ) ੩. ਵਿ- ਢੀਠ, ਬੇਸ਼ਰਮ. "ਲਾਜ ਕੇ ਮਾਰੇ ਮਰੈਂ ਨ ਮਹਾਂ ਲਟ." (ਚਰਿਤ੍ਰ ੨੬੬) ੪. ਦੀਨ. ਆ਼ਜਿਜ. "ਸੁਰਪਤਿ ਹੂੰ ਜੋ ਰਘੁਪਤੀ ਲਟ ਮੁਖ ਬਾਤ ਕਹੀਨ." (ਹਨੂ) ੫. "ਨਾਮ ਕੇ ਲੇਤ ਲਟ ਜਾਤ ਸਭੈ ਤਨ ਦੋਖ." (ਕ੍ਰਿਸਨਾਵ) ੬. ਦੇਖੋ, ਲਕਾਰ.