Meanings of Punjabi words starting from ਸ

ਵਿ- ਮਾਇਆ ਨੂੰ ਸੱਤਾ ਦੇਣ ਵਾਲਾ. ਸ਼ਕਤਿ ਨੂੰ ਪ੍ਰੇਰਣ ਵਾਲਾ. "ਆਪੇ ਸਕਤੀ ਸਬਲ ਕਹਾਇਆ." (ਮਾਰੂ ਸੋਲਹੇ ਮਃ ੫) ੨. ਪ੍ਰਕ੍ਰਿਤਿ ਕਰਕੇ ਅਨੇਕ ਰੰਗ ਦਾ (ਸ਼ਵਲ- ਡੱਬ ਖੜੱਬਾ) ਹੋਇਆ. ਦੇਖੋ, ਸਬਲ ੩.


ਮਾਇਆ ਦੇ ਨਿਵਾਸ ਅਸਥਾਨ ਵਿੱਚ. ਅਰਥਾਤ ਅਵਿਦ੍ਯਾ ਵਿੱਚ. "ਸਕਤੀ ਘਰਿ ਜਗਤ ਸੂਤਾ ਨਾਚੈ ਟਾਪੈ." (ਗੂਜ ਅਃ ਮਃ ੩)


ਸੰਗ੍ਯਾ- ਆਗਰਾ ਨਿਵਾਸੀ ਮਹਿਤਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਉੱਤਮ ਯੋਧਾ ਸੀ. ਇਸ ਨੇ ਹਰਿਗੋਬਿੰਦਪੁਰ ਦੇ ਜੰਗ ਵਿੱਚ ਭਾਰੀ ਵੀਰਤਾ ਵਿਖਾਈ. ਦੇਖੋ, ਨਬੀ ਬਖ਼ਸ਼. "ਪਰਸ ਰਾਮ ਸਕਤੂ ਦੁਇ ਆਏ। ਤਰਕਸ ਧਨੁਖ ਸਰੀਰ ਸਜਾਏ." (ਗੁਪ੍ਰਸੂ)


ਅੰ. Secretary. ਮੀਰਮੁਨਸ਼ੀ। ੨. ਮੰਤ੍ਰੀ. ਵਜ਼ੀਰ.


ਦੇਖੋ, ਸਕਯਥ.


ਅ਼. [سکن] ਸੰਗ੍ਯਾ- ਨਿਵਾਸ. ਰਹਾਇਸ਼। ੨. ਵਿਸ਼੍ਰਾਮ। ੩. ਸ਼ਾਂਤਿ। ੪. ਕ੍ਰਿਪਾਲੁਤਾ.


ਅ਼. [سقف] ਸੰਗ੍ਯਾ- ਛੱਤ.